FacebookTwitterg+Mail

ਮਸ਼ਹੂਰ ਗਾਇਕ ਤੇ ਰੈਪਰ ਬਾਦਸ਼ਾਹ ਦੀ ਕਾਰ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੇ

popular singer badshah car accident
03 February, 2020 08:07:58 PM

ਰਾਜਪੁਰਾ (ਚਾਵਲਾ, ਨਿਰਦੋਸ਼)-ਰਾਜਪੁਰਾ ਨੇਡ਼ੇ ਅੱਜ ਧੁੰਦ ਕਾਰਨ ਕਈ ਵਾਹਨ ਆਪਸ ਵਿਚ ਟਕਰਾ ਗਏ, ਜਿਸ ਵਿਚ ਜਾਨੀ ਨੁਕਸਾਨ ਤਾਂ ਟਲ ਗਿਆ ਪਰ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਸਰਹਿੰਦ ਤੋਂ ਦਿੱਲੀ ਵੱਲ ਜਾ ਰਹੇ ਰਾਸ਼ਟਰੀ ਰਾਜਮਾਰਗ 'ਤੇ ਮਸ਼ਹੂਰ ਫ਼ਿਲਮੀ ਗਾਇਕ ਤੇ ਰੈਪਰ ਬਾਦਸ਼ਾਹ ਦੀ ਕਾਰ ਵੀ ਸਰਹਿੰਦ ਬਾਈਪਾਸ ’ਤੇ ਬਣ ਰਹੇ ਪੁਲ ਨੇਡ਼ੇ ਸਡ਼ਕ ’ਤੇ ਪਈਆਂ ਸਲੈਬਾਂ ’ਤੇ ਚਡ਼੍ਹ ਗਈ। ਜਾਣਕਾਰੀ ਮੁਤਾਬਕ ਗਾਇਕ ਬਾਦਸ਼ਾਹ ਲੁਧਿਆਣਾ ਤੋਂ ਦਿੱਲੀ ਜਾ ਰਹੇ ਸਨ ਅਤੇ ਰਾਜਪੁਰਾ-ਸਰਹਿੰਦ ਬਾਈਪਾਸ ’ਤੇ ਬਣ ਰਹੇ ਪੁਲ ਕਾਰਨ ਬਣਾਏ ਗਏ ਡਾਈਵਰਸ਼ਨ ’ਤੇ ਕੋਈ ਸਾਈਨ ਬੋਰਡ ਜਾਂ ਚਿਤਾਵਨੀ ਲਾਈਟਾਂ ਨਾ ਲੱਗੀਆਂ ਹੋਣ ਕਾਰਨ ਉਨ੍ਹਾਂ ਦੀ ਮਰਸੀਡੀਜ ਕਾਰ ਉੱਥੇ ਪਈਆਂ ਸਲੈਬਾਂ ’ਤੇ ਚਡ਼੍ਹ ਗਈ, ਜਿਸ ਕਾਰਣ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ ਪਰ ਏਅਰ ਬੈਗਸ ਖੁੱਲ ਜਾਣ ਕਾਰਨ ਉਹ ਵਾਲ-ਵਾਲ ਬਚ ਗਏ, ਜਿਨ੍ਹਾਂ ਨੂੰ ਪਿੱਛੋਂ ਆ ਰਹੀ ਦੂਜੀ ਕਾਰ ਰਾਹੀਂ ਰਵਾਨਾ ਕੀਤਾ ਗਿਆ। ਪਟਿਆਲਾ ਤੋਂ ਚੰਡੀਗਡ਼ ਜਾ ਰਹੀਆਂ ਦੋ ਕਾਰਾਂ ਵੀ ਧੁੰਦ ਕਾਰਨ ਸਰਹਿੰਦ ਬਾਈਪਾਸ ਤੋਂ ਪਹਿਲਾਂ ਆਪਸ ਵਿਚ ਟਕਰਾ ਗਈਆਂ। ਇਸ ਤਰ੍ਹਾਂ ਸ਼ੰਭੂ ਤੋਂ ਬਸੰਤਪੁਰਾ ਤੱਕ ਅੱਧਾ ਦਰਜਨ ਵਾਹਨ ਆਪਸ ਵਿਚ ਟਕਰਾ ਗਏ। ਇਨ੍ਹਾਂ ਹਾਦਸਿਆਂ 'ਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।


Tags: Rajpura singer Badshahcar accidentਰਾਜਪੁਰਾਗਾਇਕ ਬਾਦਸ਼ਾਹਕਾਰ ਹਾਦਸਾਗ੍ਰਸਤ

About The Author

Sunny Mehra

Sunny Mehra is content editor at Punjab Kesari