FacebookTwitterg+Mail

ਗੂੰਗਾ-ਬੋਲਾ ਹੋਣ ਦੇ ਬਾਵਜੂਦ 'ਡਾਂਸ ਦੀਵਾਨੇ' ਦੇ ਸੈਮੀਫਾਈਨਲ ਜੇਤੂ ਪ੍ਰਭਦੀਪ ਚਰਚਾ 'ਚ

prabhdeep singh
18 September, 2018 10:44:18 AM

ਮੋਗਾ (ਬਿਊਰੋ)— ਕਲਰਸ ਟੀ. ਵੀ. ਚੈਨਲ 'ਤੇ ਡਾਂਸਿੰਗ ਰਿਐਲਿਟੀ ਸ਼ੋਅ 'ਡਾਂਸ ਦੀਵਾਨੇ' ਦੇ ਸੈਮੀਫਾਈਨਲ ਮੁਕਾਬਲਾ ਜੇਤੂ ਗੂੰਗਾ ਤੇ ਬੋਲੇ ਨੌਜਵਾਨ ਪ੍ਰਭਦੀਪ ਦਾ ਮੋਗਾ ਪਹੁੰਚਣ 'ਤੇ ਜੋਸ਼ੀਲਾ ਸਵਾਗਤ ਕੀਤਾ ਗਿਆ। ਖੁੱਲ੍ਹੀ ਜੀਪ 'ਚ ਸਵਾਰ ਹੋਣਹਾਰ ਪ੍ਰਭਦੀਪ ਦੀ ਇਕ ਝਲਕ ਦੇਖਣ ਲਈ ਹਰ ਕੋਈ ਬੇਸਬਰ ਸੀ। ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਐਡਵੋਕੇਟ ਵਿਜੇ ਧੀਰ ਨੇ ਕਿਹਾ ਕਿ ਇਕ ਗਰੀਬ ਪਰਿਵਾਰ 'ਚ ਪੈਦਾ ਹੋਏ ਇਸ ਹੋਣਹਾਰ ਕੁਦਰਤੀ ਤੌਰ 'ਤੇ ਗੂੰਗੇ ਤੇ ਬੋਲੇ ਨੌਜਵਾਨ ਪ੍ਰਭਦੀਪ ਨੇ ਆਪਣੀ ਪ੍ਰਭਾਵਸ਼ਾਲੀ ਡਾਂਸ ਪ੍ਰਤਿਭਾ ਅਤੇ ਕਲਾ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਹੈ।

ਉਨ੍ਹਾਂ ਨੇ ਕਿਹਾ ਕਿ ਫਿਲਮੀ ਸਟਾਰ ਅਕਸ਼ੈ ਕੁਮਾਰ ਨੇ ਪ੍ਰਭਦੀਪ ਦੀ ਇਸ ਪ੍ਰਭਾਵਸ਼ਾਲੀ ਪ੍ਰਾਪਤੀ ਅਤੇ ਡਾਂਸਿੰਗ ਕਲਾ ਤੋਂ ਪ੍ਰਭਾਵਿਤ ਹੁੰਦਿਆ ਪੰਜ ਲੱਖ ਰੁਪਏ ਅਤੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਇੰਟਕ ਆਗੂ ਦਵਿੰਦਰ ਸਿੰਘ ਜੋੜਾ ਦੀ ਅਗਵਾਈ 'ਚ ਪ੍ਰਭਦੀਪ ਨੂੰ ਸਨਮਾਨਿਤ ਕੀਤਾ।


Tags: Prabhdeep Singh Semi Finale WinnerMogaDance DeewaneVideoDancing Reality Show

Edited By

Chanda Verma

Chanda Verma is News Editor at Jagbani.