FacebookTwitterg+Mail

ਅਖਿਲ ਭਾਰਤੀ ਕਸ਼ਤਰੀ ਮਹਾਸਭਾ ਨੇ ਫੂਕਿਆ 'ਪਦਮਾਵਤੀ' ਦੇ ਡਾਇਰੈਕਟਰ ਭੰਸਾਲੀ ਦਾ ਪੁਤਲਾ

protest against sanjay leela bhansali
30 October, 2017 06:53:43 PM

ਪੰਚਕੂਲਾ (ਮਨਮੋਹਨ ਸਿੰਘ)— ਬਾਲੀਵੁੱਡ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਵਲੋਂ ਬਣਾਈ ਗਈ ਫਿਲਮ 'ਪਦਮਾਵਤੀ' ਨੂੰ ਲੈ ਕੇ ਅੱਜ ਪੰਚਕੂਲਾ 'ਚ ਅਖਿਲ ਭਾਰਤੀ ਕਸ਼ਤਰੀ ਮਹਾਸਭਾ ਵਲੋਂ ਵਿਰੋਧ ਕੀਤਾ ਗਿਆ ਤੇ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦਾ ਪੁਤਲਾ ਵੀ ਫੂਕਿਆ ਗਿਆ। ਅਖਿਲ ਭਾਰਤੀ ਕਸ਼ਤਰੀ ਮਹਾਸਭਾ ਪੰਚਕੂਲਾ ਦਾ ਰੋਸ ਹੈ ਕਿ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਨੇ 'ਪਦਮਾਵਤੀ' 'ਚ ਰਾਜਪੂਤਾਂ ਦੇ ਇਤਿਹਾਸ ਨਾਲ ਛੇੜਖਾਨੀ ਕੀਤੀ ਹੈ।
Punjabi Bollywood Tadka
ਅਖਿਲ ਭਾਰਤੀ ਕਸ਼ਤਰੀ ਮਹਾਸਭਾ ਪੰਚਕੂਲਾ ਦੇ ਪ੍ਰਧਾਨ ਬਹਾਦਰ ਰਾਣਾ ਨੇ ਕਿਹਾ ਕਿ ਇਸ ਫਿਲਮ 'ਚ ਰਾਣੀ ਪਦਮਾਵਤੀ ਦੀ ਕਹਾਣੀ ਨਾਲ ਛੇੜਛਾੜ ਨਾ ਕੀਤੀ ਜਾਵੇ ਤੇ ਜੇਕਰ ਫਿਲਮ 'ਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਤਾਂ ਅਖਿਲ ਭਾਰਤੀ ਕਸ਼ਤਰੀ ਮਹਾਸਭਾ ਸਿਨੇਮਾਘਰਾਂ ਦੇ ਬਾਹਰ ਪ੍ਰਦਰਸ਼ਨ ਕਰੇਗੀ ਤੇ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਅਖਿਲ ਭਾਰਤੀ ਕਸ਼ਤਰੀ ਮਹਾਸਭਾ ਨੇ ਡੀ. ਆਰ. ਓ. ਪੰਚਕੂਲਾ ਦੇ ਮਾਧਿਅਮ ਨਾਲ ਡੀ. ਸੀ. ਪੰਚਕੂਲਾ ਨੂੰ ਮੰਗ ਪੱਤਰ ਸੌਂਪਿਆ।
Punjabi Bollywood Tadka
ਅਖਿਲ ਭਾਰਤੀ ਕਸ਼ਤਰੀ ਮਹਾਸਭਾ ਪੰਚਕੂਲਾ ਦੇ ਪ੍ਰਧਾਨ ਬਹਾਦਰ ਰਾਣਾ ਨੇ ਕਿਹਾ ਕਿ ਬਾਲੀਵੁੱਡ ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਵਲੋਂ ਬਣਾਈ ਗਈ ਫਿਲਮ 'ਪਦਮਾਵਤੀ' 'ਚ ਰਾਜਪੂਤਾਂ ਦੇ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ, ਜਿਸ ਨੂੰ ਰਾਜਪੂਤ ਸਮਾਜ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਫਿਲਮ 'ਚ 'ਪਦਮਾਵਤੀ' ਦੇ ਇਤਿਹਾਸ ਨਾਲ ਕੀਤੀ ਗਈ ਛੇੜਛਾੜ ਨੂੰ ਠੀਕ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।


Tags: Sanjay Leela Bhansali Padmavati Ranveer Singh Deepika Padukone Shahid Kapoor