FacebookTwitterg+Mail

ਰਾਣੀ 'ਪਦਮਾਵਤੀ' 'ਤੇ ਮਹਾਰਾਜੇ ਦਾ ਵੱਡਾ ਬਿਆਨ, ਪੰਜਾਬ 'ਚ ਫਿਲਮ 'ਤੇ ਕੋਈ ਰੋਕ ਨਹੀਂ

punjab cm  s big statement on rani   padmavati
21 November, 2017 09:39:32 PM

ਜਲੰਧਰ (ਬਿਊਰੋ)— ਬਾਲੀਵੁੱਡ ਫਿਲਮ 'ਪਦਮਾਵਤੀ' ਜਿਥੇ ਨਿੱਤ ਦਿਨ ਨਵੇਂ ਵਿਵਾਦ 'ਚ ਘਿਰਦੀ ਜਾ ਰਹੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਹਾਲਾਂਕਿ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਕਿਹਾ ਸੀ ਕਿ ਉਹ ਇਤਿਹਾਸ ਨਾਲ ਕੀਤੀ ਛੇੜਛਾੜ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਫਿਲਮ ਨੂੰ ਪੰਜਾਬ 'ਚ ਰਿਲੀਜ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਯੂ-ਟਰਨ ਲੈ ਲਿਆ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠਾਕੁਰ ਨੇ ਟਵੀਟ 'ਚ ਅੱਗੇ ਲਿਖਿਆ ਕਿ ਲੋਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਕਿਸੇ ਵੀ ਤਰ੍ਹਾਂ ਧਮਕਾਉਣਾ ਗਲਤ ਹੈ।


Tags: ਬਾਲੀਵੁੱਡ ਪਦਮਾਵਤੀ ਪੰਜਾਬ Bollywood Padmavati Punjab