FacebookTwitterg+Mail

ਕੈਪਟਨ ਦੀ ਘੂਰ ਤੋਂ ਬਾਅਦ ਬ੍ਰਿਟਿਸ਼ ਐਕਟਰ ਲੌਰੈਂਸ ਫੌਕਸ ਨੇ ਮੰਗੀ ਮੁਆਫੀ

punjab cm slams 1917 star s diversity remark actor apologises
25 January, 2020 01:15:40 PM

ਮੁੰਬਈ (ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਵਿਸ਼ਵ ਯੁੱਧ 'ਤੇ ਬਣੀ ਹਾਲੀਵੁੱਡ ਫਿਲਮ '1917' 'ਚ ਬ੍ਰਿਟਿਸ਼ ਸੈਨਾ 'ਚ ਸਿੱਖ ਸਿਪਾਹੀ ਦੀ ਮੌਜੂਦਗੀ 'ਤੇ ਬ੍ਰਿਟਿਸ਼ ਐਕਟਰ ਲੌਰੈਂਸ ਫੌਕਸ ਦੀ ਟਿੱਪਣੀ ਨੂੰ ਬਕਵਾਸ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਫੌਕਸ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ ਸੈਨਿਕ ਇਤਿਹਾਸ ਬਾਰੇ ਆਪਣੀ ਜਾਣਕਾਰੀ ਪੁਖਤਾ ਕਰਨੀ ਚਾਹੀਦੀ ਹੈ। ਫੌਕਸ ਨੇ ਕੈਪਟਨ ਦੀ ਤਿੱਖੀ ਪ੍ਰਤੀਕਿਰਿਆ ਤੋਂ ਬਾਅਦ ਸਿੱਖਾਂ ਤੋਂ ਮੁਆਫੀ ਮੰਗੀ। ਲੌਰੈਂਸ ਫੌਕਸ ਨੇ ਬੀਤੇ ਦਿਨੀਂ ਆਕਸਰ ਐਵਾਰਡ ਲਈ ਭੇਜੀ ਗਈ ਫਿਲਮ '1917' 'ਚ ਬ੍ਰਿਟਿਸ਼ ਸੈਨਾ 'ਚ ਸਿੱਖ ਸਿਪਾਹੀ ਦਾ ਦ੍ਰਿਸ਼ ਦਿਖਾਉਣ ਤੋਂ ਇਤਰਾਜ਼ ਜਤਾਇਆ ਸੀ। ਇਸ 'ਤੇ ਕੈਪਟਨ ਨੇ ਕਿਹਾ ਕਿ ਲੌਰੈਂਸ ਫੌਕਸ ਸਿਰਫ ਇਕ ਅਦਾਕਾਰ ਹੈ। ਉਸ ਨੂੰ ਸੈਨਿਕ ਇਤਿਹਾਸ ਦਾ ਕਿੰਨਾ ਕੁ ਗਿਆਨ ਹੈ? ਭਾਰਤੀ ਸੈਨਾ ਦਲ ਸਾਲ 1914 'ਚ ਯੂਰੋਪ ਪਹੁੰਚ ਗਏ ਸਨ। ਉਥੇ ਇਕ ਵੱਡੀ ਸੈਨਾ ਆਪਦਾ ਨੂੰ ਟਾਲਣ 'ਚ ਭਾਰਤੀ ਸੈਨਿਕਾਂ ਦੀ ਵੱਡੀ ਮਹੱਤਵਪੂਰਨ ਭੂਮਿਕਾ ਰਹੀ ਸੀ। ਉਸ ਦੌਰਾਨ ਭਾਰਤ ਤੋਂ 2 ਸੈਨਾ ਦਲ ਯੂਰੋਪ ਭੇਜੇ ਗਏ ਸਨ। ਇਨ੍ਹਾਂ 'ਚ ਤੀਜੀ ਲਾਹੌਰ ਡਿਵੀਜਨ ਤੇ ਸੱਤਵੀਂ ਮੇਰਠ ਡਿਵੀਜਨ ਸ਼ਾਮਲ ਸੀ।

ਉਥੇ ਹੀ ਸਿੱਖ ਇਤਿਹਾਸਕਾਰ ਪੀਟਰ ਸਿੰਘ ਬੈਂਸ ਨੇ ਕਿਹਾ ਕਿ, ''ਲੌਰੈਂਸ ਫੌਕਸ ਨੂੰ ਅਸਲੀਅਤ ਜਾਣ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਆਪਣੇ ਰੈਜਮੈਂਟ ਲਈ ਨਹੀਂ ਸਗੋਂ ਬਰਤਾਨਵੀ ਫੌਜ ਵਲੋਂ ਲੜੇ ਸਨ।'' ਕੱਲ੍ਹ ਦੇਰ ਸ਼ਾਮ ਲੌਰੈਂਸ ਨੇ ਸੋਸ਼ਲ ਮੀਡੀਆ ਰਾਹੀਂ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਦਿਆਂ ਕਿਹਾ, ''ਸਿੱਖਾਂ ਨੂੰ ਜਾਣੋ ਕਿ ਉਹ ਕੌਣ ਹਨ।''

ਦੱਸਣਯੋਗ ਹੈ ਕਿ ਵਿਸ਼ਵ ਯੁੱਧਾਂ ਦੌਰਾਨ ਸਿੱਖ ਸਿਪਾਹੀ ਸਿਰਫ ਸਿੱਖ ਰੈਜ਼ੀਮੈਂਟ 'ਚ ਨਹੀਂ ਸਗੋਂ ਉਹ ਹੋਰ ਰੈਜ਼ੀਮੈਂਟਾਂ 'ਚ ਵੀ ਸਨ ਤੇ ਸਿੱਖਾਂ ਦੀਆਂ ਇਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣ ਲਈ ਹੀ ਲੰਡਨ 'ਚ ਯਾਦਗਰ ਸਥਾਪਿਤ ਕਰਨ ਲਈ ਸੰਸਦ ਮੈਂਬਰ ਢੇਸੀ ਦੀ ਅਗਵਾਈ 'ਚ ਯਤਨ ਹੋ ਰਹੇ ਹਨ।


Tags: Punjab Chief MinisterCaptain Amarinder SinghBritish ActorLaurence FoxMilitary History1917Sikh Soldier

About The Author

sunita

sunita is content editor at Punjab Kesari