ਜਲੰਧਰ (ਵਰੁਣ/ਮਹੇਸ਼) — ਆਏ ਦਿਨ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਜਲੰਧਰ 'ਚ ਹੋਏ ਸ਼ੋਅ ਨੂੰ ਲੈ ਕੇ। ਬੱਬੂ ਮਾਨ ਦੇ ਸ਼ੋਅ ਦੌਰਾਨ ਲੋਕਾਂ 'ਚ ਭੱਜ ਦੌੜ ਮਚ ਗਈ। ਇਸ ਭੱਜ ਦੌੜ ਨੂੰ ਕਾਬੂ 'ਚ ਕਰਨ ਲਈ ਪੁਲਸ ਵਲੋਂ ਲੋਕਾਂ 'ਤੇ ਲਾਠੀ ਚਾਰਜ ਵੀ ਕੀਤਾ ਗਿਆ, ਜਿਸ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਦੱਸਣਯੋਗ ਹੈ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਪਰਾਗਪੁਰ ਨੇੜੇ ਪੈਂਦੇ ਪਿੰਡ ਰਾਏਪੁਰ ਕੋਲ 'ਚ ਹੋ ਰਿਹਾ ਸੀ। ਇਸ ਸਾਰੇ ਸ਼ੋਅ ਦੀ ਕਾਰਵਾਈ ਥਾਣਾ ਸਦਰ ਕਰ ਰਿਹਾ ਸੀ।
ਏ. ਐੱਸ. ਆਈ. ਨਰਿੰਦਰ ਮੋਹਨ ਨੇ ਗੁਰਵਿੰਦਰ 'ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਇਸ 'ਤੇ ਏ. ਐੱਸ. ਆਈ. ਨਰਿੰਦਰ ਮੋਹਨ ਨੇ ਥਾਣਾ ਫਗਵਾੜਾ ਦੇ ਪਿੰਡ ਖਜੂਰਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ 'ਤੇ ਰਾਏਪੁਰ ਫਰਾਲਾ 'ਚ ਸੋਮਵਾਰ ਨੂੰ ਬੱਬੂ ਮਾਨ ਦੇ ਸ਼ੋਅ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਕੇਸ ਦਰਜ ਕਰਵਾਇਆ ਹੈ। ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ 'ਚ ਕੇਸ ਦਰਜ ਹੋਇਆ ਹੈ।