FacebookTwitterg+Mail

ਮਾਡਲ ਨਾਲ ਗੈਂਗਰੇਪ ਮਾਮਲੇ 'ਚ ਗਾਇਕ ਜੈਲੀ 'ਤੇ ਦੋਸ਼ ਤੈਅ

punjabi singer jelly gang rape case
28 March, 2018 05:30:04 PM

ਮੋਹਾਲੀ(ਬਿਊਰੋ)— ਪੰਜਾਬੀ ਮਾਡਲ ਨਾਲ ਗੈਂਗਰੇਪ, ਬਲੈਕਮੇਲ ਅਤੇ ਅਗਵਾ ਕਰਨ ਦੇ ਮਾਮਲੇ 'ਚ ਜੇਲ 'ਚ ਬੰਦ ਮੁਲਜ਼ਮ ਪੰਜਾਬੀ ਗਾਇਕ ਜਰਨੈਲ ਸਿੰਘ ਜੈਲੀ ਦੀ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਸੁਣਵਾਈ ਹੋਈ। ਇਸ ਦੌਰਾਨ ਮੁਲਜ਼ਮ ਜੈਲੀ 'ਤੇ ਧਾਰਾ 506 ਦੇ ਤਹਿਤ ਦੋਸ਼ ਤੈਅ ਕੀਤੇ ਗਏ। ਇਸ ਤੋਂ ਪਹਿਲਾਂ ਦੋਸ਼ੀ 'ਤੇ 313 ਦੇ ਤਹਿਤ ਚਾਰਜ ਫ੍ਰੇਮ ਹੋਏ ਸਨ। ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਅਕਤੂਬਰ 2014 'ਚ ਸਾਹਮਣੇ ਆਇਆ ਸੀ, ਜਿਸ 'ਚ ਇਕ ਮਾਡਲ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਪੰਜਾਬੀ ਗਾਇਕੀ ਸਿੱਖਣ ਲਈ ਗਾਇਕ ਜਰਨੈਲ ਸਿੰਘ ਉਰਫ ਜੈਲੀ ਨਾਲ ਮੁਲਾਕਾਤ ਕੀਤੀ। ਮੁਲਜ਼ਮ ਨੇ ਉਸ ਨੂੰ ਗੀਤ ਸਿਖਾਉਣਾ ਸ਼ੁਰੂ ਕਰ ਦਿੱਤਾ। ਇਸ ਵਿਚਕਾਰ ਮੁਲਜ਼ਮ ਜੈਲੀ ਇਕ ਦਿਨ ਮਾਡਲ ਨੂੰ ਬਹਾਨੇ ਨਾਲ ਮੋਹਾਲੀ ਦੇ ਸੈਕਟਰ-57 ਦੇ ਫਲੈਟ 'ਚ ਲੈ ਗਿਆ। ਉੱਥੇ ਜੈਲੀ ਦੇ ਸਾਥੀ ਪਹਿਲਾਂ ਤੋਂ ਹੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਮਾਡਲ ਨੂੰ ਕੋਲਡ ਡ੍ਰਿੰਕ 'ਚ ਨਸ਼ੀਲਾ ਪਦਾਰਥ ਮਿਲਾ ਕੇ ਪਿਆ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਦੋਸਤਾਂ ਸਮੇਤ ਜੈਲੀ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਦੌਰਾਨ ਜੈਲੀ ਨੇ ਅਸ਼ਲੀਲ ਵੀਡੀਓ ਵੀ ਤਿਆਰ ਕੀਤੀ ਸੀ।


Tags: Punjabi Singer JellyGang rape Case District Court ਪੰਜਾਬੀ ਗਾਇਕ ਜੈਲੀ

Edited By

Chanda Verma

Chanda Verma is News Editor at Jagbani.