ਜਲੰਧਰ, ਜਗਰਾਓਂ - ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਨੂੰ ਵੱਡਾ ਸਦਮਾ ਲੱਗਾ ਹੈ। ਦਿੱਲੀ ਕਿਸਾਨੀ ਧਰਨੇ 'ਚ ਸ਼ਿਰਕਤ ਕਰਨ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਉਹ ਸਟੇਜ 'ਤੇ ਲੋਕਾਂ 'ਚ ਕਿਸਾਨੀ ਮੋਰਚੇ ਨੂੰ ਲੈ ਕੇ ਜੋਸ਼ ਭਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੂੰ ਪਿਤਾ ਜੀ ਦੇ ਅਚਾਨਕ ਦਿਹਾਂਤ ਦੀ ਖ਼ਬਰ ਮਿਲੀ।

ਜਾਣਕਾਰੀ ਮੁਤਾਬਕ ਰਾਜਵੀਰ ਸਿੰਘ ਜਵੰਦਾ ਦੇ ਪਿਤਾ ਕਰਮ ਸਿੰਘ ਦੀ ਮੌਤ ਲੀਵਰ ਵਿਚ ਇਨਫੈਕਸ਼ਨ ਕਰ ਕੇ ਹੋਈ ਹੈ ਜੋ ਕਿ ਜਗਰਾਓਂ ਦੇ ਨੇੜਲੇ ਇਕ ਪਿੰਡ ਪੋਣਾ 'ਚ ਰਹਿੰਦੇ ਸਨ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ
ਕਾਫੀ ਦਿਨਾਂ ਤੋਂ ਉਹ ਲੀਵਰ ਨਾਲ ਸਬੰਧਤ ਬਿਮਾਰੀ ਤੋਂ ਪੀੜਤ ਸਨ । ਉਨ੍ਹਾਂ ਦੀ ਉਮਰ ਲਗਭਗ 62 ਸਾਲ ਦੇ ਕਰੀਬ ਸੀ।