FacebookTwitterg+Mail

ਅੱਜ ਜਲੰਧਰ ਸਥਿਤ ਸਟੇਡੀਅਮ 'ਚ ਨਹੀਂ ਹੋਵੇਗਾ ਸਿੱਧੂ ਮੂਸੇਵਾਲਾ ਦਾ ਸ਼ੋਅ

punjabi singer sidhu moose wala jalandhar live show cancel
29 February, 2020 09:14:35 AM

ਜਲੰਧਰ (ਮ੍ਰਿਦੁਲ) - ਗੰਨ ਕਲਚਰ ਨੂੰ ਆਪਣੇ ਗਾਣਿਆਂ ਅਤੇ ਵੀਡੀਓਜ਼ 'ਚ ਪ੍ਰਮੋਟ ਕਰਨ ਕਾਰਨ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ੋਅ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਨਹੀਂ ਹੋਵੇਗਾ। ਹਾਲਾਂਕਿ ਸੂਤਰਾਂ ਦੀਆਂ ਮੰਨੀਏ ਤਾਂ ਸ਼ੋਅ ਦੇ ਸਪਾਂਸਰ ਹੁਣ ਸ਼ੋਅ ਦੇ ਵੈਨਿਊ ਅਤੇ ਤਰੀਕ ਬਦਲ ਕੇ ਕਿਤੇ ਹੋਰ ਰੱਖਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣ ਸਿੱਧੂ ਮੂਸੇਵਾਲਾ ਦਾ ਸ਼ੋਅ ਪੀ. ਏ. ਪੀ. ਕੰਪਲੈਕਸ 'ਚ ਹੋਵੇਗਾ। ਹਾਲਾਂਕਿ ਇਸ ਸਬੰਧੀ ਫਿਲਹਾਲ ਅਜੇ ਕੋਈ ਵੀ ਪ੍ਰਮਿਸ਼ਨ ਨਹੀਂ ਲਈ ਗਈ, ਜੇਕਰ ਪੀ. ਏ. ਪੀ. ਕੰਪਲੈਕਸ 'ਚ ਸ਼ੋਅ ਹੁੰਦਾ ਹੈ ਤਾਂ ਸਪਾਂਸਰਜ਼ ਨੂੰ ਡੀ. ਜੀ. ਪੀ. ਸਹੋਤਾ ਤੋਂ ਪ੍ਰਮਿਸ਼ਨ ਲੈਣੀ ਪਵੇਗੀ।

ਸ਼ੋਅ ਦੇ ਸਪਾਂਸਰ ਪੰਕਜ ਖੁਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ੋਅ ਜਲੰਧਰ 'ਚ ਨਹੀਂ ਹੋਵੇਗਾ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਸ਼ੋਅ ਲਈ ਵੈਨਿਊ ਬਦਲਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਸ਼ੋਅ ਦੇ ਵੈਨਿਊ ਬਦਲਣ ਵਾਲੀ ਕੋਈ ਗੱਲ ਨਹੀਂ ਹੈ। ਹਾਲਾਂਕਿ ਪੁਲਸ ਨੂੰ ਇਸ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ। ਇਸ ਬਾਰੇ ਜਦੋਂ ਇਕ ਏ. ਸੀ. ਪੀ. ਰੈਂਕ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਕੋਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਜੇਕਰ ਸ਼ੋਅ ਦੇ ਸਪਾਂਸਰ ਪੀ. ਏ. ਪੀ. ਗਰਾਊਂਡ 'ਚ ਸ਼ੋਅ ਕਰਵਾਉਣਗੇ ਤਾਂ ਉਨ੍ਹਾਂ ਨੂੰ ਖੁਦ ਪੀ. ਏ. ਪੀ. ਦੇ ਅਫਸਰਾਂ ਤੋਂ ਪ੍ਰਮਿਸ਼ਨ ਲੈਣੀ ਹੋਵੇਗੀ।

ਉਥੇ ਹੀ ਦੂਜੇ ਪਾਸੇ ਸ਼ੋਅ ਨੂੰ ਪ੍ਰਮੋਟ ਕਰਨ ਵਾਲੀ ਇਕ ਵੈੱਬਸਾਈਟ ਦੇ ਮਾਰਫਤ ਨੂੰ ਜਦੋਂ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਾਲਾ ਸ਼ੋਅ ਤਾਂ ਕੈਂਸਲ ਹੋ ਗਿਆ ਹੈ ਪਰ ਜਲਦੀ ਹੀ ਸਿੱਧੂ ਮੂਸੇਵਾਲਾ ਦਾ ਸ਼ੋਅ ਪੀ. ਏ. ਪੀ. ਗਰਾਊਂਡ 'ਚ ਮੁਕੰਮਲ ਕਰਾਇਆ ਜਾਵੇਗਾ। ਇੰਨਾ ਹੀ ਨਹੀਂ ਲੋਕਾਂ ਵਲੋਂ ਖਰੀਦੀਆਂ ਗਈਆਂ ਟਿਕਟਾਂ ਜੋ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਸ਼ੋਅ ਦੀਆਂ ਸਨ, ਉਹ ਪੀ. ਏ. ਪੀ. ਗਰਾਊਂਡ 'ਚ ਹੋਣ ਵਾਲੇ ਸ਼ੋਅ 'ਚ ਚੱਲਣਗੀਆਂ। ਇਸ ਬਾਰੇ ਜਲਦੀ ਹੀ ਤਰੀਕ ਫਾਈਨਲ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਹੀ ਸ਼ੋਅ ਨੂੰ ਮੁਕੰਮਲ ਕਰਾਇਆ ਜਾ ਸਕੇ।

ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਨਹੀਂ ਹੈ ਪਾਰਕਿੰਗ ਦੀ ਸਹੂਲਤ : ਏ. ਸੀ. ਪੀ. ਧਰਮਪਾਲ
ਇਸ ਬਾਰੇ ਏ. ਸੀ. ਪੀ. ਧਰਮਪਾਲ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਪਾਰਕਿੰਗ ਦੀ ਸਹੂਲਤ ਨਹੀਂ ਹੈ ਤੇ ਸਟੇਡੀਅਮ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਅਤੇ ਕਈ ਸੰਸਥਾਵਾਂ ਵਲੋਂ ਸ਼ੋਅ ਕਰਾਉਣ ਲਈ ਸਟੇਡੀਅਮ ਨੂੰ ਵੈਨਿਊ ਬਣਾਏ ਜਾਣ ਦਾ ਵਿਰੋਧ ਕੀਤਾ ਗਿਆ ਸੀ ਅਤੇ ਨਾਲ ਹੀ ਇਸ ਸ਼ੋਅ ਖਿਲਾਫ ਕੋਰਟ 'ਚ ਰਿੱਟ ਵੀ ਪਾਈ ਗਈ ਸੀ। ਜਿਸ ਕਾਰਨ ਸ਼ੋਅ ਸਬੰਧੀ ਪ੍ਰਮਿਸ਼ਨ ਕੈਂਸਲ ਕਰ ਦਿੱਤੀ ਗਈ।


Tags: Sidhu Moose WalaGuru Gobind Singh StadiumJalandharPunjabGun culturesPunjabi Song

About The Author

sunita

sunita is content editor at Punjab Kesari