FacebookTwitterg+Mail

ਅਮਰੀਕਾ ਵਿਚ ਪੈਣਗੀਆਂ ਪੰਜਾਬੀ ਵਿਰਸਾ-2018 ਦੀਆਂ ਧਮਾਲਾਂ

punjabi virsa 2018
05 May, 2018 02:33:24 PM

ਜਲੰਧਰ (ਬਿਊਰੋ)- ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਰਾਹੀਂ ਪਰਦੇਸਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਇਸ ਵਾਰ ਦਾ ਪੰਜਾਬੀ ਵਿਰਸਾ 2018 ਪ੍ਰੋਗਰਾਮ ਦਾ ਆਗਾਜ਼ ਅਮਰੀਕਾ ਵਿਚ ਕਰਨਗੇ। ਵਾਰਿਸ ਭਰਾਵਾਂ ਵਲੋਂ ਅਮਰੀਕਾ ਵਿਚ ਪੰਜਾਬੀ ਵਿਰਸਾ-2018 ਰਾਹੀਂ ਧਮਾਲਾਂ ਪਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਥੇ ਵੱਸਦੇ ਪੰਜਾਬੀ ਬਹੁਤ ਹੀ ਬੇਸਬਰੀ ਨਾਲ ਪੰਜਾਬੀ ਵਿਰਸਾ 2018 ਦੀ ਉਡੀਕ ਕਰ ਰਹੇ ਹਨ ਤੇ ਵੱਡੀ ਗਿਣਤੀ ਪੰਜਾਬੀਆਂ ਵਿਚ ਇਨ੍ਹਾਂ ਸ਼ੋਅਜ਼ ਦੀਆਂ ਟਿਕਟਾਂ ਖਰੀਦਣ ਲਈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਸਦਕਾ ਇਨ੍ਹਾਂ ਸ਼ੋਅਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇੰਝ ਜਾਪਦਾ ਹੈ ਕਿ ਇਹ ਸ਼ੋਅਜ਼ ਪਿਛਲੇ ਸਭ ਕੀਰਤੀਮਾਣ ਤੋੜਨਗੇ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਵਿਰਸਾ 2018 ਦੇ ਸ਼ੋਅ ਅਮਰੀਕਾ ਵਿਚ ਵੱਖ-ਵੱਖ ਥਾਵਾਂ ਉਤੇ ਕਰਵਾਏ ਜਾਣਗੇ, ਜਿਨ੍ਹਾਂ ਦਾ ਸ਼ਡਿਊਲ ਕੁਝ ਇਸ ਤਰ੍ਹਾਂ ਹੈ। 5 ਮਈ ਨੂੰ ਅਟਲਾਂਟਾ, 6 ਨੂੰ ਫਿਲਾਡੇਲਫੀਆ, 12 ਨੂੰ ਸਨੀਵੇਲ, 13 ਮਈ ਨੂੰ ਸੈਕਰਾਮੈਂਟੋ, 20 ਮਈ ਨੂੰ ਫਰੈਜ਼ਨੋ, ਮਿਲਵਾਕੀ ਵਿਚ 26 ਮਈ, ਇੰਡਿਆਨਾਪੋਲਸ ਵਿਚ 2 ਜੂਨ, ਸਿਨਸਿਨਾਟੀ ਵਿਖੇ 3 ਜੂਨ, 9 ਮਈ ਨੂੰ ਨਿਊਯਾਰਕ ਵਿਖੇ ਅਤੇ 10 ਜੂਨ ਨੂੰ ਬੋਸਟਨ ਵਿਖੇ ਵਾਰਿਸ ਭਰਾਵਾਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਲਖਵੀਰ ਜੌਹਲ ਤੇ ਦੀਪਕ ਬਾਲੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।


Tags: ਜਲੰਧਰਇੰਡਿਆਨਾਪੋਲਸਪੰਜਾਬੀ ਵਿਰਸਾ 2018Jalandhar Indianapolis Punjabi virsa 2018

Edited By

Sunny Kashyap

Sunny Kashyap is News Editor at Jagbani.