ਲੁਧਿਆਣਾ— ਮਹਾਰਿਸ਼ੀ ਵਾਲਮੀਕਿ ਬਾਰੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੇ ਪੇਸ਼ੀ ਭੁਗਤੀ। ਅਦਾਲਤ ਨੇ ਰਾਖੀ ਨੂੰ 7 ਜੁਲਾਈ ਤਕ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਉਹ ਇਕ ਦਿਨ ਪਹਿਲਾਂ ਹੀ ਪੇਸ਼ ਹੋ ਗਈ।
ਰਾਖੀ ਖਿਲਾਫ ਲੁਧਿਆਣਾ ਦੇ ਇਕ ਵਕੀਲ ਨੇ ਪਟੀਸ਼ਨ ਪਾਈ ਸੀ। ਇਸ ਦੀ ਸੁਣਵਾਈ ਕਰਦਿਆਂ ਰਾਖੀ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ। ਰਾਖੀ ਨੇ ਅੱਜ ਮੀਡੀਆ ਤੇ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਬੁਰਕੇ ਦਾ ਸਹਾਰਾ ਲਿਆ। ਉਹ ਬੜੀ ਕਾਹਲੀ ਨਾਲ ਅਦਾਲਤ 'ਚ ਪਹੁੰਚੀ ਤੇ 10 ਮਿੰਟ 'ਚ ਹੀ ਆਪਣਾ ਬੇਲ ਬੌਂਡ ਭਰ ਕੇ ਵਾਪਸ ਚਲੀ ਗਈ। ਫਿਲਹਾਲ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਭਲਕੇ ਫਿਰ ਇਸ ਕੇਸ 'ਤੇ ਸੁਣਵਾਈ ਹੋਵੇਗੀ।