ਜਲੰਧਰ— ਅੱਜ ਸਵੇਰ ਤੋਂ ਇਹ ਅਫਵਾਹਾਂ ਸੋਸ਼ਲ ਮੀਡੀਆ 'ਤੇ ਉਡਾਈਆਂ ਜਾ ਰਹੀਆਂ ਹਨ ਕਿ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਹਾਸ ਕਲਾਕਾਰ ਮਿਹਰ ਮਿੱਤਲ ਜੀ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਅਫਵਾਹਾਂ ਬਿਲਕੁਲ ਝੂਠੀਆਂ ਹਨ। ਹਾਲਾਂਕਿ ਮਿਹਰ ਮਿੱਤਰ ਦਾ ਇਲਾਜ ਜ਼ਰੂਰ ਅਹਿਮਦਾਬਾਦ ਦੇ ਹਸਪਤਾਲ 'ਚ ਕਮਰਾ ਨੰਬਰ 302 'ਚ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ।
ਉਨ੍ਹਾਂ ਦੇ ਨਜ਼ਦੀਕੀਆਂ ਨੇ ਇਹ ਜਾਣਕਾਰੀ ਦਿੰਦਿਆਂ ਮਿਹਰ ਮਿੱਤਲ ਦੇ ਠੀਕ ਹੋਣ ਦੀ ਦੁਆ ਕਰਨ ਲਈ ਆਖਿਆ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਮਿਹਰ ਮਿੱਤਲ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੂੰ ਹੀਰੋ ਤੋਂ ਵੱਧ ਮਾਣ-ਸਨਮਾਨ ਮਿਲਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਅਜਿਹੀਆਂ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਦਰਸ਼ਕ ਹਮੇਸ਼ਾ ਯਾਦ ਰੱਖਣਗੇ।