FacebookTwitterg+Mail

ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ (ਤਸਵੀਰਾਂ)

sabar koti
26 January, 2018 12:52:43 PM

ਜਲੰਧਰ(ਕਮਾਇਨੀ)— ਪਾਲੀਵੁੱਡ ਦੇ ਮਸ਼ਹੂਰ ਪੰਜਾਬੀ ਗਾਇਕ ਸਾਬਰ ਕੋਟੀ ਦਾ ਦੇਹਾਂਤ ਹੋਣ ਦੀ ਦੁਖ ਭਰੀ ਖਬਰ ਸਾਹਮਣੇ ਆਈ ਹੈ। ਸਾਬਰ ਕੋਟੀ ਲੰਬੇ ਸਮੇਂ ਤੋਂ ਬੀਮਾਰ ਸਨ। ਸਾਬਰ ਕੋਟੀ ਨੇ ਕਈ ਪੰਜਾਬੀ ਗੀਤਾਂ ਰਾਹੀ ਪਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ ਹੈ। ਸਾਬਰ ਕੋਟੀ ਨੇ ਆਪਣੀ ਗਾਇਕੀ ਦੀ ਸਿੱਖਿਆ ਪੰਜਾਬੀ ਦੇ ਮਸ਼ਹੂਰ ਗਾਇਕ ਹੰਸਰਾਜ ਰਾਜ ਹੰਸ ਤੋਂ ਲਈ।

Punjabi Bollywood Tadka

ਇਸ ਦੇ ਨਾਲ ਹੀ ਉਨ੍ਹਾਂ ਨੇ ਜਸਵੰਤ ਸਿੰਘ ਭਵਰਾ ਤੋਂ ਵੀ ਸੰਗੀਤ ਸਿੱਖਿਆ। ਪਾਲੀਵੁੱਡ ਦੇ ਮਸ਼ਹੂਰ ਗਾਇਕ ਸਾਬਰ ਕੋਟੀ ਨੇ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ਦੇ ਲੋਕਾਂ ਨੂੰ ਵੀ ਆਪਣੀ ਗਾਇਕੀ ਦਾ ਮੁਰੀਦ ਬਣਾਇਆ।

Punjabi Bollywood Tadka

ਉਂਝ ਤਾਂ ਸਾਬਰ ਕੋਟੀ ਦੇ ਹਰ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਪਿਆਰ ਦਿੱਤਾ ਜਾਂਦਾ ਹੈ ਪਰ ਉਨ੍ਹਾਂ ਵੱਲੋਂ ਗਾਏ ਗਏ ਕੁਝ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਹਨ, ਜਿਵੇਂ ਕਿ, 'ਤਾਰਾ ਅੰਬਰਾਂ 'ਤੇ ਕੋਈ-ਕੋਈ ਏ', 'ਹੰਝੂ', 'ਓਹ ਮੌਸਮ ਵਾਂਗੂ ਬਦਲ ਗਏ', 'ਸੋਹਨੇ ਦਿਆ ਕੰਗਨਾ' ਤੋਂ ਇਲਾਵਾ ਕਈ ਅਜਿਹੇ ਮਸ਼ਹੂਰ ਗੀਤ ਹਨ ਜੋ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡਦੇ ਹਨ। ਉਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਵੀ ਆਪਣੀ ਆਵਾਜ਼ 'ਚ ਕਈ ਗੀਤ ਦਿੱਤੇ ਸਨ।

Punjabi Bollywood Tadka

ਉਨ੍ਹਾਂ ਦੀ ਕਮੀ ਨੂੰ ਕਦੇ ਵੀ ਪਾਲੀਵੁੱਡ ਇੰਡਸਟਰੀ 'ਚ ਪੂਰਾ ਨਹੀਂ ਕੀਤਾ ਜਾ ਸਕਦਾ। 


Tags: sabar koti dead ਸਾਬਰ ਕੋਟੀ ਦੇਹਾਂਤ

Edited By

Shivani

Shivani is News Editor at Jagbani.