FacebookTwitterg+Mail

ਸਲਮਾਨ ਖਾਨ ਨੂੰ ਮਿਲੀ ਰਾਹਤ, ਪ੍ਰਮੋਸ਼ਨ ਦੌਰਾਨ ਦਿੱਤਾ ਸੀ ਵਿਵਾਦਿਤ ਬਿਆਨ

salman khan
01 May, 2018 04:56:34 PM

ਲੁਧਿਆਣਾ(ਬਿਊਰੋ)— ਜਾਤੀਵਾਦ ਟਿੱਪਣੀ ਮਾਮਲੇ 'ਚ ਲੁਧਿਆਣਾ ਕੋਰਟ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਅਤੇ ਅਦਾਕਾਰਾ ਸ਼ਿਲਪਾ ਸ਼ੈਟੀ ਵਿਰੁੱਧ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਐਕਟ ਦੇ ਤਹਿਤ ਦੋਹਾਂ ਕਲਾਕਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ। ਸਲਮਾਨ ਖਾਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਿਲਮ 'ਟਾਈਗਰ ਜ਼ਿੰਦਾ ਹੈ' ਦੇ ਪ੍ਰਮੋਸ਼ਨ ਦੌਰਾਨ ਇਕ ਟੀ. ਵੀ. ਪ੍ਰੋਗਰਾਮ 'ਚ 'ਭੰਗੀ' ਸ਼ਬਦ ਦਾ ਇਸਤੇਮਾਲ ਕੀਤਾ ਸੀ। ਉਨ੍ਹਾਂ ਦੀ ਇਕ ਪੁਰਾਣੀ ਵੀਡੀਓ ਵੀ ਵਾਇਰਲ ਹੋਈ, ਜਿਸ 'ਚ ਸਲਮਾਨ ਨੇ ਕਿਹਾ, ''ਇਸ ਸਟੈੱਪ ਨੂੰ ਕਰਦੇ ਸਮੇਂ ਮੈਂ ਭੰਗੀ ਲੱਗਦਾ ਹਾਂ।'' ਉੱਥੇ ਸ਼ਿਲਪਾ ਸ਼ੈਟੀ ਨੇ ਇਕ ਇੰਟਰਵਿਊ 'ਚ ਆਪਣੇ ਫੈਸ਼ਨ ਚੁਆਈਸ ਦੇ ਬਾਰੇ 'ਚ ਬੋਲਦੇ ਹੋਏ ਇਸੇ ਸ਼ਬਦ ਦਾ ਇਸਤਾਮਾਲ ਕੀਤਾ ਸੀ।

ਇਸ ਦੌਰਾਨ ਅਦਾਕਾਰਾ ਨੇ ਆਪਣੇ ਖਰਾਬ ਲੁੱਕ ਦੇ ਬਾਰੇ 'ਚ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਮੈਂ ਭੰਗੀ ਵਾਂਗ ਦਿਖਣ ਲੱਗਦੀ ਹਾਂ।'' ਇਨ੍ਹਾਂ ਦੋਹਾਂ ਐਕਟਰਜ਼ ਨੇ ਭਾਵੇਂ ਹੀ ਮਖੌਲੀਏ ਅੰਦਾਜ਼ 'ਚ ਇਸ ਜਾਤੀਸੂਚਕ ਸ਼ਬਦ ਨੂੰ ਇਸਤੇਮਾਲ ਕੀਤਾ ਹੋਵੇ ਪਰ ਵਾਲਮਿਕੀ ਸਮਾਜ ਨੇ ਇਸ ਦੀ ਸਖਤ ਨਿੰਦਾ ਕੀਤੀ ਅਤੇ ਦੋਹਾਂ ਵਿਰੁੱਧ ਕੇਸ ਦਰਜ ਕਰਵਾਇਆ। ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਸਲਮਾਨ ਖਾਨ ਨੂੰ ਜਾਤੀਵਾਦ ਟਿੱਪਣੀ ਮਾਮਲੇ 'ਚ ਵੀ ਰਾਹਤ ਮਿਲ ਗਈ ਹੈ। ਉਨ੍ਹਾਂ ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਨੇ ਫਿਲਮ 'ਰੇਸ 3' ਦੀ ਸ਼ੂਟਿੰਗ ਖਤਮ ਕਰ ਲਈ ਹੈ। ਉੱਥੇ 2 ਦਿਨਾਂ ਬਾਅਦ ਉਹ ਆਪਣੀ ਅਗਲੀ ਫਿਲਮ 'ਦਬੰਗ 3' ਦੀ ਵੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਕੋਲ੍ਹ ਫਿਲਮ 'ਭਾਰਤ' ਅਤੇ 'ਕਿੱਕ 2' ਵੀ ਹੈ।


Tags: Salman KhanCasteist Remark Tiger Zinda HaiPromotion Shilpa ShettyLudhiana Court Rejects Petition

Edited By

Chanda Verma

Chanda Verma is News Editor at Jagbani.