ਲੁਧਿਆਣਾ— ਲੁਧਿਆਣਾ ਸੰਸਕ੍ਰਿਤਿਕ ਸਮਾਗਮ ਵਲੋਂ ਗੁਰੂ ਨਾਨਕ ਭਵਨ 'ਚ ਸਤਿੰਦਰ ਸਰਤਾਜ ਲਾਈਵ ਸ਼ੋਅ ਦਾ ਆਯੋਜਨ ਹੋਇਆ। ਸਰਤਾਜ ਦੀ ਆਵਾਜ਼ ਸੁਣਨ ਲਈ ਸਾਰਾ ਲੁਧਿਆਣਾ ਇੱਕਠਾ ਹੋ ਗਿਆ। ਜਿਵੇਂ ਹੀ ਸਰਤਾਜ ਨੇ ਅਰਦਾਸ ਲਗਾਈ... ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ... ਤਾਂ ਤਾੜੀਆਂ ਨਾਲ ਗੂੰਜ ਨਾਲ ਮਾਹੌਲ ਗੂੰਜ ਉਠਿਆ। ਸਰਤਾਜ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਉਹ ਲੁਧਿਆਣਾ ਆਉਣ ਲਈ ਕਾਫੀ ਉਤਸ਼ਾਹਿਤ ਰਹੇ ਹਨ। ਹਾਲਾਂਕਿਤ ਪੰਜਾਬ ਯੂਨੀਵਰਸਿਟੀ ਵਲੋਂ ਉਨ੍ਹਾਂ ਬਰਾਂਡ ਅੰਬੈਸਡਰ ਬਣਾਏ ਜਾਣ ਦੇ ਪ੍ਰੋਗਰਾਮ 'ਚ ਕੁਝ ਦੇਰ ਹੋ ਜਾਣ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਕੁਝ ਇੰਤਜ਼ਾਰ ਕਰਨਾ ਪਿਆ।
ਇਸ ਮੌਕੇ 'ਤੇ ਅਮ੍ਰਿਤ ਨਾਗਪਾਲ ਉਪ ਪ੍ਰਧਾਨ, ਐੱਸ. ਕੇ. ਰਾਏ. ਜਨਰਲ ਸੈਕ੍ਰੇਟਰੀ ਐੱਲ. ਐੱਸ. ਐੱਸ. ਅਤੇ ਫਿਕੋ ਦੇ ਜੀ. ਐੱਸ. ਕੁਲਾਰ ਵੀ ਮੌਜੂਦ ਰਹੇ। ਲੋਕਾਂ ਦੀ ਫਰਮਾਈਸ਼ਾਂ ਨੂੰ ਕੀਤਾ ਪੂਰਾ...
ਸਤਿੰਦਰ ਸਰਤਾਜ ਨੇ ਲੋਕਾਂ ਵਲੋਂ ਫਰਮਾਈਸ਼ ਕੀਤੇ ਗਏ ਗੀਤਾਂ ਨੂੰ ਸੁਣਾਇਆ। ਗੀਤ ਪੇਸ਼ ਕਰਦੇ ਹੋਏ ਇਹ ਵਿਚਕਾਰ ਰੁੱਕ ਜਾਂਦੇ ਸਨ ਅਤੇ ਮਾਈਕ ਲੋਕਾਂ ਵਿਚਕਾਰ ਕਰ ਦਿੰਦੇ ਸਨ ਅਤੇ ਲੋਕ ਉਨ੍ਹਾਂ ਦੇ ਗੀਤ ਨੂੰ ਪੂਰਾ ਕਰਦੇ ਸਨ। ਇਸ ਤਰ੍ਹਾਂ ਉਨ੍ਹਾਂ ਸ਼ਹਿਰ ਵਾਸੀਆਂ ਦਾ ਆਪਣੇ ਗੀਤਾਂ ਨਾਲ ਮਨੋਰੰਜਨ ਕੀਤਾ।
ਜ਼ਿਕਰਯੋਗ ਹੈ ਕਿ ਸਰਤਾਜ ਨੇ ਕਿਹਾ ਕਿ ਉਹ ਆਪਣੀ ਫਿਲਮ ਦਿ ਬਲੈਕ ਪ੍ਰਿੰਸ 'ਚ ਲੀਡ ਰੋਲ ਨਿਭਾਅ ਰਹੇ ਹਨ। ਹਾਲੀਵੁੱਡ ਦੀ ਇਸ ਫਿਲਮ 'ਚ ਉਹ ਪੰਜਾਬ ਦੇ ਆਖਰੀ ਮਹਾਰਾਜਾ ਦਿਲੀਪ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਅਮਰੀਕਾ 'ਚ ਰਹਿ ਰਹੇ ਆਪਣੇ ਸਿੱਖ ਭਰਾਵਾਂ ਦੀ ਫਰਮਾਈਸ਼ ਨਾਲ ਪੰਜਾਬੀ 'ਚ ਵੀ ਡੱਬ ਕੀਤਾ ਹੈ।