ਲੁਧਿਆਣਾ— ਸ਼ਾਹਰੁਖ ਖਾਨ ਆਪਣੀ ਫਿਲਮ 'ਜਬ ਹੈਰੀ ਮੈੱਟ ਸੇਜਲ' ਦੇ ਨਵੇਂ ਗੀਤ 'ਬਟਰਫਲਾਈ' ਦੇ ਲਾਂਚ ਲਈ ਲੁਧਿਆਣਾ ਪੁੱਜੇ ਹਨ। ਇਥੇ ਉਨ੍ਹਾਂ ਨੇ ਪਹਿਲਾਂ ਵੇਵ ਮਾਲ 'ਚ ਗੀਤ 'ਬਟਰਫਲਾਈ' ਨੂੰ ਲਾਂਚ ਕੀਤਾ, ਫਿਰ ਪਿੰਡ ਖੇੜੂ ਦੇ ਖੇਤਾਂ 'ਚ ਟਰੈਕਟਰ ਚਲਾਇਆ। ਇਸ ਦੌਰਾਨ ਸ਼ਾਹਰੁਖ ਨੇ ਸਿਰ 'ਤੇ ਪਰਨਾ ਬੰਨ੍ਹਿਆ ਹੋਇਆ ਸੀ। ਸ਼ਾਹਰੁਖ ਚੈੱਕ ਸ਼ਰਟ ਨਾਲ ਕਾਰਗੋ ਪੈਂਟ ਤੇ ਸਫੈਦ ਰੰਗ ਦੇ ਸ਼ੂਅਜ਼ 'ਚ ਨਜ਼ਰ ਆਏ।