FacebookTwitterg+Mail

ਮੇਰੇ ਮਾਤਾ ਪਿਤਾ ਤੋਂ ਹੱਥ ਬਨਵਾਉਣ ਵਾਲੇ ਆਪਣੀ ਪੀੜੀ ਥੱਲੇ ਮਾਰਨ ਸੋਟਾ : ਸਿੱਧੂ ਮੂਸੇਵਾਲਾ

sidhu moose wala song
22 September, 2019 08:47:09 PM

ਮਾਨਸਾ, (ਸੰਦੀਪ ਮਿੱਤਲ, ਮਨਜੀਤ ਕੌਰ, ਜੱਸਲ)- ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਆ ਰਹੀ ਫਿਲਮ ਅੜਬ ਜੱਟੀਏ 'ਚ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜੱਟੀ ਜਿਊਣੇ ਮੋੜ ਦੀ ਬੰਦੂਕ ਵਰਗੀ' 'ਚ ਮਾਈ ਭਾਗੋ ਦੇ ਨਾਂ ਦੀ ਦੁਰਵਰਤੋ ਕਰਨ ਦੇ ਵਿਰੋਧ 'ਚ ਜਿੱਥੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਮਨਾਂ 'ਚ ਗੁੱਸੇ ਦੇ ਲਹਿਰ ਹੈ। ਉਥੇ ਹੀ ਦੂਜੇ ਪਾਸੇ ਗਾਇਕ ਸਿੱਧੂ ਮੂਸੇਵਾਲਾ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ 'ਚ ਉਨ੍ਹਾਂ ਦਾ ਝਲਕਿਆ ਦਰਦ ਸਪੱਸ਼ਟ ਦਿਖਾਈ ਦੇ ਰਿਹਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਉਸ ਵਲੋਂ ਖੁੱਲੇ ਤੌਰ ਤੇ ਇਸ ਮਾਮਲੇ ਨੂੰ ਲੈ ਕੇ ਮੁਆਫ਼ੀ ਮੰਗ ਲਈ ਗਈ ਹੈ ਤਾਂ ਉਸ ਦੀ ਮਾਂ ਨੂੰ ਕਿਉਂ ਗਾਲਾਂ ਕੱਢੀਆਂ ਜਾ ਰਹੀਆਂ ਹਨ।
ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਅਤੇ ਗਿਆਨੀ ਹਰਜਿੰਦਰ ਸਿੰਘ ਵੱਲੋਂ ਉਕਤ ਗਾਣੇ ਨੂੰ ਲੈ ਕੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਹਿੱਤ ਥਾਣਾ ਸਦਰ ਮਾਨਸਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਨੂੰ ਲੈ ਕੇ ਜ਼ਿਲਾ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਸੋਸ਼ਲ ਮੀਡੀਆ ਤੇ ਮੁਆਫ਼ੀ ਮੰਗਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
 ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ 'ਚ ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਮੇਰੇ ਵਲੋਂ ਮੁਆਫ਼ੀ ਮੰਗਣ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਵੀ ਮੁਆਫ਼ੀ ਮੰਗ ਲਈ ਸੀ ਅਤੇ ਮੇਰਾ ਅੱਜ ਇਟਲੀ 'ਚ ਸ਼ੋਅ ਵੀ ਕੈਂਸਲ ਕਰਵਾ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਆਪਣਾ ਨਾਮ ਚਮਕਾਉਣ ਲਈ ਇਹ ਲੋਕ ਮੈਨੂੰ ਦੱਸਣ ਹੁਣ ਕੀ ਇਹ ਲੋਕ ਮੈਨੂੰ ਵਾਹਿਗੁਰੂ ਨਾਲ ਜੋੜ ਰਹੇ ਹਨ ਜਾਂ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਵਿਚ ਇੰਨੀ ਜੁਰਅਤ ਨਹੀਂ ਕਿ ਉਹ ਕਿਸੇ ਦੇ ਖਿਲਾਫ਼ ਕੋਈ ਸ਼ਬਦ ਬੋਲਣ ਨਾ ਹੀ ਜਿੰਦਗੀ 'ਚ ਕਦੇ ਬੋਲਣਗੇ ਕਿਉਂਕਿ ਉਹ ਸਿੱਖ ਧਰਮ ਵਿਚ ਵੀ ਪੂਰੀ ਤਰ੍ਹਾਂ ਵਿਸ਼ਵਾਸ਼ ਕਰਦੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਉਹ ਦੁਬਾਰਾ ਫਿਰ ਹਰ ਥਾਂ ਉਪਰ ਮੁਆਫ਼ੀ ਮੰਗਣ ਲਈ ਤਿਆਰ ਹਨ। ਪਰ ਉਨ੍ਹਾਂ ਖਿਲਾਫ਼ ਪ੍ਰਦਰਸ਼ਨ ਕਰਨ ਵਾਲੇ ਲੋਕ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਵੀ ਕਿਹਾ ਕਰਨ। ਉਨ੍ਹਾਂ ਕਿਹਾ ਕਿ ਮੇਰੇ ਮਾਤਾ ਪਿਤਾ ਅਨਪੜ੍ਹ ਹਨ, ਉਨ੍ਹਾਂ ਦਾ ਇਸ ਚੀਜ ਨਾਲ ਕੋਈ ਸਬੰਧੀ ਨਹੀਂ, ਫਿਰ ਉਨ੍ਹਾਂ ਤੋਂ ਮੁਆਫ਼ੀ  ਮੰਗਵਾ ਕੇ ਉਹ ਕੀ ਸਿੱਧ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮੇਰੇ  ਮਾਤਾ ਪਿਤਾ ਤੋਂ ਹੱਥ ਬਨਵਾਉਣ ਵਾਲੇ ਇਕ ਵਾਰ ਆਪਣੀ ਪੀੜ੍ਹੀ ਹੇਠ ਸੋਟਾ ਵੀ ਮਾਰਨ ਕਿ ਉਨ੍ਹਾਂ ਤੋਂ ਕਦੇ ਗਲਤੀ ਨਹੀਂ ਹੋਈ।  ਜਦੋਂ ਕਿ ਮੇਰੇ ਵਲੋਂ ਖੁੱਲ੍ਹੇ ਤੌਰ ਤੇ ਮੁਆਫ਼ੀ ਮੰਗ ਲਈ ਗਈ ਸੀ।


Tags: ਮਾਤਾ ਪਿਤਾਸਿੱਧੂ ਮੂਸੇਵਾਲਾmoose walasong

About The Author

Bharat Thapa

Bharat Thapa is content editor at Punjab Kesari