ਸੰਗਰੂਰ (ਰਾਜੇਸ਼ ਕੋਹਲੀ) : ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕਾ ਕੌਰ ਬੀ ਨੂੰ ਉਨ੍ਹਾਂ ਦੇ ਪਿੰਡ 'ਚ ਕੁਆਰਨਟੀਨ ਕੀਤਾ ਗਿਆ ਹੈ। ਜਿਵੇਂ ਹੀ ਮੀਡੀਆ ਅਦਾਰਿਆਂ ਵਲੋਂ ਇਹ ਖਬਰ ਚਲਾਈ ਗਈ ਤਾਂ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਖਬਰਾਂ ਨੂੰ ਫੇਕ ਦੱਸਿਆ ਤੇ ਫੈਨਜ਼ ਨੂੰ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ਅੱਜ ਇਸ ਸਬੰਧੀ ਸੰਗਰੂਰ ਦੇ ਸਿਵਲ ਸਰਜਨ ਡਾ. ਰਾਜ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ 'ਤੇ ਮੋਹਰ ਲਗਾਈ ਕਿ ਕੌਰ ਬੀ ਨੂੰ ਉਨ੍ਹਾਂ ਦੇ ਪਿੰਡ ਵਾਲੇ ਘਰ 'ਚ ਕੁਆਰਨਟੀਨ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੌਰ ਬੀ ਮੋਹਾਲੀ 'ਚ ਰਹਿੰਦੀ ਹੈ, ਜਿਥੇ ਇਸ ਸਮੇਂ ਕੋਰੋਨਾ ਵਾਇਰਸ ਨਾਲ ਸਬੰਧਤ 50 ਕੇਸ ਸਾਹਮਣੇ ਆ ਚੁੱਕੇ ਹਨ। ਇਸ ਦੇ ਚੱਲਦਿਆਂ ਜਦੋਂ ਕੌਰ ਬੀ ਆਪਣੇ ਪਿੰਡ ਆਈ ਤਾਂ ਉਨ੍ਹਾਂ ਨੂੰ ਅਧਿਕਾਰੀਆਂ ਵਲੋਂ ਕੁਆਰਨਟੀਨ 'ਚ ਰਹਿਣ ਲਈ ਕਿਹਾ ਗਿਆ।
ਡਾ. ਰਾਜ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭਾਵੇਂ ਕੋਈ ਗਾਇਕ ਹੋਵੇ, ਗੀਤਕਾਰ ਜਾਂ ਆਮ ਆਦਮੀ, ਹਰ ਇਕ ਸ਼ਖਸ 'ਤੇ ਸਰਕਾਰ ਵਲੋਂ ਬਣਾਏ ਪ੍ਰੋਟੋਕੋਲ ਤਹਿਤ ਹੀ ਫੈਸਲਾ ਲਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਕੌਰ ਬੀ ਨੂੰ ਵੀ ਕੁਆਰਨਟੀਨ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੌਰ ਬੀ ਨੂੰ ਪਿਛਲੇ 2 ਦਿਨਾਂ ਤੋਂ ਕੁਆਰਨਟੀਨ ਕੀਤਾ ਗਿਆ ਹੈ ਤੇ ਸਿਰਫ ਕੌਰ ਬੀ ਹੀ ਨਹੀਂ, ਪਿੰਡ ਦੇ ਕੁਝ ਹੋਰ ਲੋਕਾਂ ਨੂੰ ਵੀ ਕੁਆਰਨਟੀਨ 'ਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਹੋਰ ਕੀ ਕਿਹਾ ਡਾ. ਰਾਜ ਕੁਮਾਰ ਨੇ, ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿਚ...
ਦੱਸਣਯੋਗ ਹੈ ਕਿ ਕੌਰ ਬੀ ਵਲੋਂ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਬਿਆਨ ਤੋਂ ਬਾਅਦ ਵੀ ਅਜਿਹੀਆਂ ਖਬਰਾਂ ਨੂੰ ਝੂਠ ਦੱਸਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਸਮੇਂ 'ਚ ਸਰਕਾਰ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਜਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ 'ਚ ਜਾਣ ਵਾਲੇ ਹਰ ਸ਼ਖਸ 'ਤੇ ਨਿਗਾਹ ਰੱਖ ਰਹੀ ਹੈ ਤੇ ਸਬੰਧਤ ਵਿਅਕਤੀਆਂ ਨੂੰ ਕੁਆਰਨਟੀਨ ਕਰ ਰਹੀ ਹੈ। ਅਜਿਹੇ 'ਚ ਕੌਰ ਬੀ ਨੂੰ ਵੀ ਨਿਯਮਾਂ ਮੁਤਾਬਕ ਘਰ 'ਚ ਰਹਿਣ ਭਾਵ ਕੁਆਰਨਟੀਨ ਕਰਨ ਦੀ ਸਲਾਹ ਦਿੱਤੀ ਗਈ ਹੈ।