FacebookTwitterg+Mail

ਸੰਨੀ ਲਿਓਨੀ ਨੇ ਮਚਾਇਆ ਸਿੱਖ ਸਿਆਸਤ 'ਚ ਘਮਾਸਾਨ

sunny leone bibi jagir kaur
15 July, 2018 02:40:12 PM

ਕਪੂਰਥਲਾ (ਮੀਨੂੰ ਓਬਰਾਏ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸੰਨੀ ਲਿਓਨੀ ਦੀ ਜ਼ਿੰਦਗੀ 'ਤੇ ਬਣਨ ਜਾ ਰਹੀ ਵੈੱਬ ਸੀਰੀਜ਼ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ, ਜਿਸ ਨੇ ਸਿੱਖ ਸਿਆਸਤ 'ਚ ਘਮਾਸਾਨ ਮਚਾ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਵੈੱਬ ਸੀਰੀਜ਼ 'ਚ 'ਕੌਰ' ਸ਼ਬਦ ਨੂੰ ਲੈ ਕੇ ਐੱਸ. ਜੀ. ਪੀ. ਸੀ. ਪਹਿਲਾਂ ਹੀ ਸਖਤ ਰੁਖ਼ ਅਪਣਾ ਚੁੱਕੀ ਹੈ ਤੇ ਹੁਣ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਸੀਰੀਜ਼ 'ਤੇ ਇਤਰਾਜ਼ ਜਤਾਇਆ ਹੈ।
ਬੀਬੀ ਜਗੀਰ ਕੌਰ ਨੇ 'ਕੌਰ' ਸ਼ਬਦ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ਇਸ ਸੀਰੀਜ਼ 'ਚੋਂ 'ਕੌਰ' ਸ਼ਬਦ ਹਟਾਇਆ ਜਾਵੇ। ਇਸ ਦੇ ਨਾਲ ਹੀ ਸੰਨੀ ਲਿਓਨੀ 'ਤੇ ਵਰ੍ਹਦਿਆਂ ਜਗੀਰ ਕੌਰ ਨੇ ਕਿਹਾ ਕਿ ਸੰਨੀ ਲਿਓਨੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਅਭਿਨੇਤਰੀ ਸੰਨੀ ਲਿਓਨੀ ਦੀ ਜ਼ਿੰਦਗੀ 'ਤੇ ਇਕ ਵੈੱਬ ਸੀਰੀਜ਼ ਚਲਾਈ ਜਾ ਰਹੀ ਹੈ, ਜਿਸ ਦਾ ਨਾਂ 'ਕਰਨਜੀਤ ਕੌਰ : ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਰੱਖਿਆ ਗਿਆ ਹੈ। ਵੈੱਬ ਸੀਰੀਜ਼ ਦੇ ਨਾਂ ਨੂੰ ਲੈ ਕੇ ਹੀ ਸਿੱਖ ਸੰਗਤ 'ਚ ਰੋਸ ਪਾਇਆ ਜਾ ਰਿਹਾ ਹੈ।


Tags: Sunny Leone Bibi Jagir Kaur Karenjit Kaur Biopic SGPC

Edited By

Shivani

Shivani is News Editor at Jagbani.