FacebookTwitterg+Mail

'ਤਾਰਕ ਮਹਿਤਾ...' 'ਤੇ ਬੈਨ ਲੱਗਣ ਦੀ ਖ਼ਬਰ 'ਤੇ ਮੁਨਮੁਨ ਦੱਤਾ ਨੇ ਦਿੱਤਾ ਹੈਰਾਨੀਜਨਕ ਬਿਆਨ

taarak mehta ka ooltah chashmah controversy
18 September, 2017 11:38:29 AM

ਮੁੰਬਈ— 9 ਸਾਲ ਤੋਂ ਚੱਲ ਰਿਹਾ ਮਸ਼ਹੂਰ ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿਵਾਦਾਂ 'ਚ ਆ ਗਿਆ ਹੈ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਇਸ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਇਸ ਬਾਰੇ 'ਚ ਜਦੋਂ ਸ਼ੋਅ 'ਚ 'ਬਬੀਤਾ' ਦਾ ਕਿਰਦਾਰ ਨਿਭਾਅ ਰਹੀ ਮੁਨਮੁਨ ਦੱਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲੀ ਗੱਲ ਤਾਂ ਇਹ ਕਿ ਅੱਜ ਸਵੇਰੇ ਜਦੋਂ ਮੈਂ ਗੁਰੂਚਰਨ ਸਿੰਘ ਨੂੰ ਇਸ ਵਿਸ਼ੇ 'ਚ ਗੱਲ ਕਰਦੇ ਹੋਏ ਸੁਣਿਆ ਤਾਂ ਮੈਨੂੰ ਇਸ ਵਿਵਾਦ ਦਾ ਪਤਾ ਲੱਗਾ। ਇਸ ਬਾਰੇ ਸਾਰਿਆ ਨੂੰ ਕੋਈ ਗਲਤਫਹਿਮੀ ਹੋਈ ਹੈ। ਜਾਣਕਾਰੀ ਮੁਤਾਬਕ ਗੁਰੂਚਰਨ ਇਸ ਸੀਰੀਅਲ 'ਚ 'ਸੋਡੀ' ਦੀ ਭੂਮਿਕਾ ਨਿਭਾਅ ਰਹੇ ਹਨ। ਮੁਨਮੁਨ ਨੇ ਅੱਗੇ ਕਿਹਾ ਕਿ ਗੁਰੂਚਰਨ ਜੋ ਕਿ ਖੁਦ ਸਿੱਖ ਸਮੂਹ ਨਾਲ ਸੰਬੰਧ ਰੱਖਦੇ ਹਨ ਉਹ ਖੁਦ ਕੁਝ ਅਜਿਹਾ ਨਹੀਂ ਕਹਿੰਦੇ ਕਿ, ਜਿਸ ਨਾਲ ਸਿੱਖ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਸੀਕਵੈਂਸ ਦੀ ਸ਼ੂਟਿੰਗ ਵਾਲੇ ਦਿਨ ਉਨ੍ਹਾਂ ਨੇ ਕਿਹਾ ਸੀ ਕਿ ਕੋਈ ਵੀ ਗੁਰੂ ਗੋਬਿੰਦ ਸਿੰਘ ਦਾ ਰੋਲ ਅਦਾ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖਾਲਸਾ ਦਾ ਰੋਲ ਨਿਭਾਇਆ ਅਤੇ ਟੀ.ਵੀ. 'ਤੇ ਵੀ ਅਸੀਂ ਇਹੀ ਦਿਖਾਇਆ ਹੈ।

Punjabi Bollywood Tadka

ਜਿਹੜੇ ਲੋਕ ਵੀ ਇਸ 'ਤੇ ਇਤਰਾਜ਼ ਜਤਾ ਰਹੇ ਹਨ ਉਨ੍ਹਾਂ ਨੇ ਇਸ ਸ਼ੋਅ ਨੂੰ ਚੰਗੀ ਤਰ੍ਹਾਂ ਦੇਖਿਆ ਨਹੀਂ ਹੈ। ਮੈਂ ਚਾਹੁੰਦੀ ਹਾ ਕਿ ਉਹ ਉਸ ਐਪੀਸੋਡ ਨੂੰ ਚੰਗੀ ਤਰ੍ਹਾਂ ਦੇਖਣ, ਜਿੱਥੇ ਸੋਡੀ ਇਹ ਕਹਿ ਰਹੇ ਹਨ ਕਿ ਉਹ ਉਨ੍ਹਾਂ ਦਾ ਖਾਲਸਾ ਹੈ। ਉਨ੍ਹਾਂ ਨੇ ਹੋਰ ਕਿਹਾ ਕਿ 'ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੀ ਖੂਬਸੂਰਤੀ ਹੈ ਕਿ ਇਸ 'ਚ ਹਰ ਸੰਸਕ੍ਰਿਤੀ ਅਤੇ ਧਰਮ ਦੇ ਲੋਕ ਹਨ, ਤਾਂ ਅਸੀਂ ਹਮੇਸ਼ਾ ਇਸ ਗੱਲ ਨੂੰ ਲੈ ਕੇ ਅਲਰਟ ਰਹਿੰਦੇ ਹਾਂ ਕਿ ਕਦੀ ਸਾਡੇ ਡਾਇਲਾਗ ਜਾਂ ਐਕਟ ਦੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਇਹ ਸ਼ੋਅ ਪਿਛਲੇ 9 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਦੇ ਕਾਰਨ ਅਜਿਹਾ ਹੈ। ਅਸੀਂ ਕਦੀ ਨਹੀਂ ਚਾਵਾਂਗੇ ਕਿ ਇਸ ਦੇਕਾਰਨ ਦੇਸ਼ 'ਚ ਕਿਸੇ ਦੀ ਵੀ ਭਾਵਨਾ ਨੂੰ ਠੇਸ ਪੁੱਜੇ। ਜ਼ਿਕਰਯੋਗ ਹੈ ਕਿ ਕਮੇਟੀ ਨੇ ਦੋਸ਼ ਲਾਇਆ ਹੈ ਕਿ ਸ਼ੋਅ 'ਚ ਦਿਖਾਏ ਗਏ ਕੰਟੈਂਟ ਤੋਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸ ਲਈ ਇਸ ਨੂੰ ਜਲਦੀ ਬੰਦ ਕੀਤਾ ਜਾਣਾ ਚਾਹੀਦਾ ਹੈ।

Punjabi Bollywood Tadka

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸ਼ੋਅ 'ਚ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜੀਵਨ ਚਰਿੱਤਰ ਦਿਖਾਇਆ ਗਿਆ, ਜਿਸ ਕਾਰਨ ਸਿੱਖ ਭਾਈਚਾਰੇ 'ਚ ਨਾਰਾਜ਼ਗੀ ਹੈ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਕਿਰਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ''ਖੁਦ ਨੂੰ ਦੱਸਵੇਂ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਿਖਾਉਣ ਦੀ ਇਜਾਜ਼ਤ ਕਿਸੇ ਐਕਟਰ ਜਾਂ ਕਿਰਦਾਰ ਨੂੰ ਨਹੀਂ ਹੈ। ਇਸ ਤਰ੍ਹਾਂ ਦਾ ਐਕਟ ਬਿਲਕੁੱਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।'' ਕਿਰਪਾਲ ਸਿੰਘ ਨੇ ਨਾ ਸਿਰਫ 'ਤਾਰਕ ਮਹਿਤਾ...' ਨੂੰ ਬੰਦ ਕਰਨ ਦੀ ਮੰਗ ਕੀਤੀ ਹੈ, ਬਲਕਿ ਇਸ ਤੋਂ ਨਿਰਦੇਸ਼ਕ ਅਤੇ ਚੈਨਲ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਟੈਂਟ ਨਾ ਦਿਖਾਉਣ।''


Tags: Taarak Mehta Ka Ooltah ChashmahControversyShiromani akali sikh gurdwara management committeeTv serialTv celebrityਤਾਰਕ ਮਹਿਤਾ ਕਾ ਉਲਟਾ ਚਸ਼ਮਾਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ