FacebookTwitterg+Mail

ਹੱਲਾ ਬੋਲ ਰੈਲੀ ਲਈ ਅਧਿਆਪਕਾਂ ਦਾ ਜਥਾ ਪਟਿਆਲਾ ਰਵਾਨਾ

teachers protest
15 April, 2018 12:30:18 PM

ਟਾਂਡਾ ਉੜਮੁੜ (ਪੰਡਿਤ ਵਰਿੰਦਰ)— ਸਾਂਝਾ ਅਧਿਆਪਕ ਮੋਰਚਾ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਪਟਿਆਲਾ 'ਚ ਹੋ ਰਹੀ ਸੂਬਾ ਪੱਧਰੀ ਰੋਸ ਰੈਲੀ 'ਚ ਟਾਂਡਾ ਤੋਂ ਅਧਿਆਪਕਾਂ ਦਾ ਜਥਾ ਪਟਿਆਲਾ ਰਵਾਨਾ ਹੋਇਆ। ਇਸ ਦੌਰਾਨ ਦਾਣਾ ਮੰਡੀ ਟਾਂਡਾ ਤੋਂ ਅਜੀਬ ਦਵੇਦੀ ਦੀ ਅਗਵਾਈ 'ਚ ਪਟਿਆਲਾ ਰਵਾਨਾ ਹੋਣ ਤੋਂ ਪਹਿਲਾ ਸਮੂਹ ਅਧਿਆਪਕਾਂ ਨੇ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਪ੍ਰਤੀ ਰੋਹ ਜ਼ਾਹਰ ਕਰਦਿਆਂ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਬੇਸ਼ੱਕ ਤਨਖਾਹ 'ਤੇ ਲਿਆਉਣ ਅਤੇ ਨਵੀਂ ਤਬਾਦਲਾ ਨੀਤੀ ਦਾ ਉਹ ਵਿਰੋਧ ਕਰਨਗੇ। ਇਸ ਮੌਕੇ ਅਮਰ ਸਿੰਘ, ਰਮੇਸ਼ ਹੁਸ਼ਿਆਰਪੁਰੀ , ਪ੍ਰਦੀਪ ਵਿਰਲੀ, ਲੋਕੇਸ਼ ਵਸ਼ਿਸ਼ਟ, ਗੁਰਨਾਮ ਸਿੰਘ, ਨਰਿੰਦਰ ਮੰਗਲ, ਅਜੀਤ ਸਿੰਘ, ਨਰਿੰਦਰ ਮੰਗਲ, ਨਰਿੰਦਰ ਅਰੋੜਾ, ਸੰਜੇ ਕੁਮਾਰ, ਪ੍ਰਦੀਪ ਸ਼ਰਮਾ, ਗੁਰਨਾਮ ਸਿੰਘ, ਵਰਿੰਦਰ ਕੁਮਾਰ, ਅਜੇ ਕੁਮਾਰ, ਜਗਦੀਸ਼ ਕੁਮਾਰ, ਗਗਨਦੀਪ, ਭਜਨੀਕ ਸਿੰਘ, ਹਰਮੀਤ ਸਿੰਘ, ਪ੍ਰਿਤਪਾਲ ਕੌਰ, ਮੀਨਾ ਦਵੇਦੀ, ਸੰਦੀਪ ਸਿੰਘ, ਪਲਵਿੰਦਰ ਸਿੰਘ, ਨੀਲਮ ਵਾਲੀਆਂ, ਗੁਰਚਰਨ ਸਿੰਘ, ਪ੍ਰਿੰਸੀਪਲ ਮਨਜੀਤ ਸਿੰਘ, ਸਰਬਜੀਤ ਸਿੰਘ, ਜਤਿੰਦਰ ਮੁਲਤਾਨੀ, ਬਲਵਿੰਦਰ ਮਿਆਣੀ ਆਦਿ ਮੌਜੂਦ ਸਨ।


Tags: ਅਧਿਆਪਕਪਟਿਆਲਾteachers protest punjab government

Edited By

Shivani

Shivani is News Editor at Jagbani.