FacebookTwitterg+Mail

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਘਰ ਚੋਰਾਂ ਨੇ ਬੋਲਿਆ ਧਾਵਾ

theft in babbu maan  s house
14 May, 2018 08:39:53 AM

ਮੋਰਿੰਡਾ (ਧੀਮਾਨ) : ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੇ ਪਿੰਡ ਖੰਟ 'ਚ ਸਥਿਤ ਜੱਦੀ ਘਰ 'ਚ ਚੋਰਾਂ ਨੇ ਧਾਵਾ ਬੋਲ ਦਿੱਤਾ। ਇਨ੍ਹਾਂ ਚੋਰਾਂ ਨੇ ਬੱਬੂ ਮਾਨ ਦੇ ਘਰ ਸਮੇਤ 5 ਹੋਰ ਘਰਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮੌਕੇ 'ਤੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਬੁਲਾ ਕੇ ਨਮੂਨੇ ਵੀ ਇਕੱਠੇ ਕੀਤੇ।
ਜਾਣਕਾਰੀ ਦਿੰਦਿਆਂ ਪਿੰਡ ਖੰਟ ਦੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਪਿੰਡ 'ਚ ਸਥਿਤ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਜੱਦੀ ਘਰ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਡਾ. ਜੈਦੀਪ ਅਗਨੀਹੋਤਰੀ ਦੇ ਕਲੀਨਿਕ ਅਤੇ ਮੇਵਾ ਸਿੰਘ ਦੀ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਚੋਰੀ ਕਰਨੀ ਚਾਹੀ ਪਰ ਉਨ੍ਹਾਂ ਦੇ ਹੱਥ-ਪੱਲੇ ਕੁਝ ਨਾ ਲੱਗਾ। 
ਸਰਪੰਚ ਨੇ ਦੱਸਿਆ ਕਿ ਬੱਬੂ ਮਾਨ ਦਾ ਜੱਦੀ ਘਰ ਵੀ ਬੰਦ ਰਹਿੰਦਾ ਹੈ, ਇਸ ਲਈ ਚੋਰਾਂ ਨੂੰ ਉੱਥੇ ਵੀ ਕੁਝ ਨਾ ਮਿਲਿਆ। ਇਸ ਤੋਂ ਬਾਅਦ ਚੋਰਾਂ ਨੇ ਮਨਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਦੇ ਘਰ ਤਾਲੇ ਤੋੜ ਕੇ ਕਰੀਬ 2 ਤੋਲੇ ਗਹਿਣੇ ਅਤੇ 28 ਹਜ਼ਾਰ ਰੁਪਿਆ ਨਕਦੀ ਚੋਰੀ ਕੀਤਾ। 
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਤਨੀ ਨਾਲ ਰਿਸ਼ਤੇਦਾਰੀ 'ਚ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਨੇ 30 ਹਜ਼ਾਰ ਰੁਪਏ ਲੋਨ ਲਿਆ ਸੀ ਅਤੇ ਉਸ 'ਚੋਂ ਕਰੀਬ 28 ਹਜ਼ਾਰ ਰੁਪਏ ਦੀ ਨਕਦੀ ਘਰ ਰੱਖੀ ਸੀ, ਜੋ ਕਿ ਚੋਰ ਲੈ ਉੱਡੇ। ਨਾਲ ਹੀ ਉਸ ਦੀ ਪਤਨੀ ਦੇ ਕਰੀਬ ਦੋ ਤੋਲੇ ਸੋਨੇ ਦੇ ਗਹਿਣੇ ਵੀ ਚੋਰਾਂ ਨੇ ਚੋਰੀ ਕਰ ਲਏ। ਸੰਘੋਲ ਪੁਲਸ ਚੌਂਕੀ ਇਚੰਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਬਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਜਾਂਚ 'ਚ ਜੁੱਟ ਗਈ ਹੈ।


Tags: ਬੱਬੂ ਮਾਨ ਘਰਚੋਰੀ babbu maan House theft

Edited By

Babita

Babita is News Editor at Jagbani.