ਮੁੰਬਈ (ਬਿਊਰੋ) : ਪੌਪ ਸਟਾਰ ਯੋ-ਯੋ ਹਨੀ ਸਿੰਘ 'ਤੇ ਹਮੇਸ਼ਾਂ ਇਸ ਗੱਲ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਆਪਣੇ ਗੀਤਾਂ 'ਚ ਸ਼ਰਾਬ ਪੀਣ ਦੇ ਰੁਝਾਨ ਨੂੰ ਅੱਗੇ ਵਧਾਇਆ ਹੈ। ਉਸ ਦੇ ਜ਼ਿਆਦਾਤਰ ਗਾਣਿਆਂ 'ਚ ਅਲਕੋਹਲ ਦਾ ਜ਼ਿਕਰ ਹੈ। ਪੌਪ ਸਟਾਰ ਤੇ ਸੰਗੀਤਕਾਰ ਯੋ-ਯੋ ਹਨੀ ਸਿੰਘ ਇਨ੍ਹਾਂ ਦੋਸ਼ਾਂ 'ਤੇ ਕਿਹਾ ਕਿ ਸ਼ਰਾਬ ਕਿਸੇ ਵੀ ਜਸ਼ਨ ਜਾਂ ਪਾਰਟੀ ਦਾ ਇਕ ਜ਼ਰੂਰੀ ਹਿੱਸਾ ਹੁੰਦੀ ਹੈ। ਹਨੀ ਸਿੰਘ ਆਪਣੇ ਨਵੇਂ ਗੀਤ 'ਲੋਕਾ' ਦੀ ਸ਼ੁਰੂਆਤ ਦੌਰਾਨ ਮੀਡੀਆ ਨੂੰ ਮਿਲੇ ਸੀ। ਉਸ ਦੇ ਕਈ ਪੁਰਾਣੇ ਗੀਤਾਂ ਦੀ ਤਰ੍ਹਾਂ 'ਲੋਕਾ' ਵਿਚ ਵੀ ਸ਼ਰਾਬ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ, ''ਜਿਸ ਦਿਨ ਸਰਕਾਰ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਲਾਇਸੈਂਸ ਦੇਣਾ ਬੰਦ ਕਰ ਦੇਵੇਗੀ, ਮੈਂ ਆਪਣੇ ਗੀਤਾਂ 'ਚ ਸ਼ਰਾਬ ਦਾ ਜ਼ਿਕਰ ਕਰਨਾ ਬੰਦ ਕਰਾਂਗਾ।''
ਕਈ ਰਿਪੋਰਟਾਂ ਮੁਤਾਬਕ ਗਾਇਕ ਹਨੀ ਸਿੰਘ ਨੂੰ ਆਪਣੇ ਕਰੀਅਰ ਦੇ ਸਿਖਰ 'ਤੇ ਰਹਿੰਦਿਆਂ ਸ਼ਰਾਬ ਦੇ ਨਸ਼ੇ ਕਰਕੇ ਰੀਹੇਬ ਜਾਣਾ ਪਿਆ। ਇਸ ਦਾਅਵੇ ਨੂੰ ਰੱਦ ਕਰਦਿਆਂ ਹਨੀ ਸਿੰਘ ਨੇ ਕਿਹਾ, “ਮੈਂ ਕਦੇ ਵੀ ਰੀਹੇਬ ਨਹੀਂ ਗਿਆ। ਮੈਨੂੰ ਪਤਾ ਹੈ ਕਿ ਮੇਰੇ ਅਤੇ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਰਿਪੋਰਟਸ ਸਾਹਮਣੇ ਆਈਆਂ ਹਨ। ਹੁਣ ਮੈਂ ਸ਼ਰਾਬ ਨਹੀਂ ਪੀਂਦਾ। ਇਸ ਤੋਂ ਇਲਾਵਾ ਉਸ ਨੇ ਕਿਹਾ, ਜਦੋਂ ਵੀ ਤੁਸੀਂ ਪਾਰਟੀ ਕਰੋ, ਸ਼ਰਾਬ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ। ਤੁਸੀਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਇੱਥੋਂ ਤਕ ਕਿ ਸਾਡੀ ਸਰਕਾਰ ਸ਼ਰਾਬ ਦੀ ਦੁਕਾਨ ਖੋਲ੍ਹਣ ਦਾ ਲਾਇਸੈਂਸ ਦਿੰਦੀ ਹੈ, ਜਿਸ ਦਿਨ ਉਹ ਲਾਇਸੈਂਸ ਦੇਣੇ ਬੰਦ ਕਰ ਦੇਣਗੇ, ਅਸੀਂ ਆਪਣੇ ਗੀਤਾਂ ਵਿਚ ਇਸ ਦਾ ਜ਼ਿਕਰ ਕਰਨਾ ਬੰਦ ਕਰਾਂਗੇ।''
ਦੱਸਣਯੋਗ ਹੈ ਕਿ ਹਾਲ ਹੀ 'ਚ ਹਨੀ ਸਿੰਘ ਦਾ ਪਾਰਟੀ ਸੌਂਗ 'ਲੋਕਾ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ” ਗਾਇਕ 'ਤੇ ਉਸ ਦੇ ਗਾਣਿਆਂ 'ਚ ਅਸ਼ਲੀਲ ਬੋਲਾਂ ਦੀ ਵਰਤੋਂ ਕਰਨ ਲਈ ਵੀ ਮੁਕਦਮਾ ਵੀ ਦਰਜ ਕੀਤਾ ਗਿਆ ਸੀ, ਜਿਸ ਦੇ ਲਈ ਉਸ ਨੇ ਬਹੁਤ ਸੁਰਖੀਆਂ ਬਟੋਰੀਆਂ ਸੀ।
ਇਹ ਵੀ ਪੜ੍ਹੋ : ਗੁਰੂ ਰੰਧਾਵਾ ਨਾਲ ਸੈਫਲੀ ਲੈਣ ਲਈ ਦੇਖੋ ਕਿਵੇਂ ਬਾਡੀਗਾਰਡ ਨਾਲ ਭਿੜਿਆ ਫੈਨਜ਼ (ਵੀਡੀਓ)