FacebookTwitterg+Mail

ਅਨੁਸ਼ਕਾ ਤੋਂ ਬਾਅਦ ਇਸ ਅਦਾਕਾਰਾ ਦਾ ਆਇਆ ਕ੍ਰਿਕਟਰ 'ਤੇ ਦਿਲ, ਖੋਲ੍ਹਿਆ ਦਿਲ ਦਾ ਰਾਜ਼

after anushka the actress came to the heart of the cricketer
05 February, 2018 02:34:06 PM

ਮੁੰਬਈ(ਬਿਊਰੋ)— ਬਾਲੀਵੁੱਡ ਤੇ ਕ੍ਰਿਕਟ ਜਗਤ ਦਾ ਰਿਸ਼ਤਾ ਹਮੇਸ਼ਾ ਤੋਂ ਹੀ ਖਾਸ ਰਿਹਾ ਹੈ। ਕ੍ਰਿਕਟ ਦੇ ਮੈਦਾਨ 'ਚ ਛੱਕੇ ਮਾਰਨ ਵਾਲੇ ਇਕ ਹੋਰ ਕ੍ਰਿਕਟਰ ਦਾ ਦਿਲ ਬਾਲੀਵੁੱਡ ਹਸੀਨਾ ਨੇ ਚੋਰੀ ਕਰ ਲਿਆ ਹੈ। ਹਾਲ ਹੀ 'ਚ ਹੋਈ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦਾ ਵਿਆਹ ਇਸ ਦੀ ਉਦਾਹਰਨ ਹੈ।

Punjabi Bollywood Tadka

ਹੁਣ ਇਕ ਹੋਰ ਅਦਾਕਾਰਾ ਨੇ ਆਪਣੇ ਦਿਲ ਦਾ ਰਾਜ਼ ਖੋਲ੍ਹਿਆ ਹੈ ਤੇ ਦੱਸਿਆ ਕਿ ਉਹ ਭਾਰਤੀ ਟੀਮ ਦੇ ਕਿਹੜੇ ਖਿਡਾਰੀ ਦੇ ਪਿਆਰ 'ਚ ਦੀਵਾਨੀ ਹੋਈ ਹੈ। ਭਾਰਤੀ ਟੀਮ ਦੇ ਸਫਲ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਾਰੇ ਅਸੀਂ ਤੁਹਾਨੂੰ ਇਕ ਰਾਜ਼ ਦੱਸਣ ਜਾ ਰਹੇ ਹਾਂ, ਜਿਸ ਦੇ ਪਿਆਰ 'ਚ ਇਕ ਅਦਾਕਾਰਾ ਪਾਗਲ ਹੈ। ਉਸ ਨੇ ਪਹਿਲੀ ਵਾਰ ਆਪਣੇ ਦਿਲ ਦੀ ਗੱਲ ਦੱਸੀ ਹੈ ਤੇ ਕਿਹਾ ਹੈ ਕਿ ਉਹ ਸਿਰਫ ਬੁਮਰਾਹ ਦਾ ਮੈਚ ਹੀ ਦੇਖਦੀ ਹੈ।

Punjabi Bollywood Tadka

ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਦੀਵਾਨੀ ਇਹ ਅਦਾਕਾਰਾ ਰਾਸ਼ੀ ਖੰਨਾ ਹੈ। ਰਾਸ਼ੀ ਖੰਨਾ ਦੱਖਣੀ ਫਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਹੈ। ਉਸ ਨੇ 'ਜਿਲ', 'ਹਾਈਪਰ', 'ਬੰਗਾਲ ਟਾਈਗਰ', 'ਸ਼ਿਵਮ' ਤੇ 'ਸਨ ਆਫ ਸਥਯਮੂਰਤੀ 2' 'ਚ ਕੰਮ ਕੀਤਾ ਹੈ। ਬਾਲੀਵੁੱਡ 'ਚ ਰਾਸ਼ੀ ਖੰਨਾ ਫਿਲਮ 'ਮਦਰਾਸ ਕੈਫੇ' ਨਾਲ ਜਾਨ ਅਬਰਾਹਿਮ ਦੀ ਫਿਲਮ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood Tadka

ਰਾਸ਼ੀ ਨੂੰ ਕ੍ਰਿਕਟ ਬਹੁਤ ਪਸੰਦ ਹੈ ਤੇ ਉਹ ਟੀਮ ਇੰਡੀਆ ਦਾ ਕੋਈ ਮੈਚ ਦੇਖਣਾ ਨਹੀਂ ਭੁੱਲਦੀ। ਕਿਉਂਕਿ ਉਸ ਨੂੰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਖੇਡ ਬਹੁਤ ਪਸੰਦ ਆਉਂਦਾ ਹੈ। ਰਾਸ਼ੀ ਖਾਸ ਕਰਕੇ ਮੈਚ ਸਿਰਫ ਜਸਪ੍ਰੀਤ ਲਈ ਹੀ ਦੇਖਦੀ ਹੈ। ਇਸ ਗੱਲ ਦਾ ਜ਼ਿਕਰ ਰਾਸ਼ੀ ਨੇ ਖੁਦ ਕੀਤਾ ਹੈ। ਹੁਣ ਇਹ ਦੇਖਣਾ ਹੈ ਕਿ ਬਾਲੀਵੁੱਡ ਤੇ ਕ੍ਰਿਕਟ ਦਾ ਇਹ ਰਿਸ਼ਤਾ ਅੱਗੇ ਵਧਦਾ ਹੈ ਜਾਂ ਨਹੀਂ?

Punjabi Bollywood Tadka


Tags: Anushka SharmaVirat KohliJasprit BumrahRashi KhannaMadras CafeJohn AbrahamBollywood Celebrity

Edited By

Sunita

Sunita is News Editor at Jagbani.