FacebookTwitterg+Mail

ਪ੍ਰੋ ਕਬੱਡੀ: ਓਪਨਿੰਗ ਸੇਰੇਮਨੀ 'ਚ ਅਕਸ਼ੈ ਗਾਉਣਗੇ 'ਰਾਸ਼ਟਰੀ ਗੀਤ', ਸ਼ਾਮਲ ਹੋਣਗੇ ਇਹ ਮਸ਼ਹੂਰ ਸਿਤਾਰੇ

akshay kumar
28 July, 2017 02:22:28 PM

ਹੈਦਰਾਬਾਦ— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਅੱਜ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਵੀ. ਓ. ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ) ਦੇ 5ਵੇਂ ਸੰਸਕਰਨ ਦੇ ਉਦਘਾਟਨ ਸਮਾਰੋਹ 'ਚ ਰਾਸ਼ਟਰੀ ਗੀਤ ਗਾਉਣਗੇ। ਲੀਗ ਨੂੰ ਵਧਾਵਾ ਦਿੰਦੇ ਹੋਏ ਇਕ ਵੀਡੀਓ 'ਚ ਉਨ੍ਹਾਂ ਕਿਹਾ ਸੀ ਕਿ, ਕਬੱਡੀ ਭਾਰਤੀਆਂ ਨੂੰ ਜੋੜਦੀ ਹੈ। 'ਬਾਹੂਬਲੀ' ਦੇ ਰਾਣਾ ਦੱਗੂਬਾਤੀ ਅਤੇ ਕ੍ਰਿਕਟ ਦੇ ਮਸ਼ਹੂਰ ਅਭਿਨੇਤਾ ਸਚਿਨ ਤੇਂਦੁਲਕਰ ਵਰਗੀਆਂ ਹਸਤੀਆਂ ਸਮਾਰੋਹ ਦਾ ਮੁੱਖ ਆਕਰਸ਼ਨ ਹੋਣਗੀਆਂ। 
ਗਾਚੀਬਾਵੜੀ ਇੰਦੋਰ ਸਟੇਡੀਅਮ 'ਚ ਆਯੋਜਿਤ ਹੋਣ ਵਾਲੇ ਸਮਾਰੋਹ 'ਚ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਅਤੇ ਬੈਡਮਿੰਟਨ ਖਿਲਾੜੀ ਬੀ. ਸਾਈ ਪ੍ਰਣਿਤ, ਕਿਦਾਂਬੀ ਸ਼੍ਰੀਕਾਂਤ ਅਤੇ ਆਰ. ਐੱਮ. ਵੀ. ਗੁਰੂਸਾਈਰੰਦਤ ਵਰਗੇ ਸਿਤਾਰੇ ਵੀ ਮੌਜੂਦ ਹੋਣਗੇ। ਇਸ ਦੌਰਾਨ ਬੈਡਮਿੰਟਨ ਕੋਚ ਪੀ. ਗੋਪੀਚੰਦ ਵੀ ਮੌਜੂਦ ਹੋਣਗੇ। ਮਨੋਰੰਜਨ ਜਗਤ ਤੋਂ ਦੱਖਣ ਦੇ ਮਸ਼ਹੂਰ ਸਟਾਰ ਅਲੂ ਅਰਜੁਨ ਅਤੇ ਚਿਰੰਜੀਵੀ ਵੀ ਸਮਾਰੋਹ ਦੀ ਸ਼ੋਭਾ ਵਧਾਉਣਗੇ।


Tags: Akshay KumarPro Kabaddi LeagueRana DaggubatiSachin TendulkarAllu ArjunChiranjeeviਪ੍ਰੋ ਕਬੱਡੀ ਲੀਗ ਅਕਸ਼ੈ ਕੁਮਾਰ