ਨਵੀਂ ਦਿੱਲੀ-ਮਹਾਨਾਇਕ ਅਮਿਤਾਭ ਬੱਚਨ ਵੱਖ-ਵੱਖ ਖੇਡਾਂ ਦੇ ਸ਼ੌਕੀਨ ਹਨ ਤੇ ਹੁਣ ਦੁਨੀਆ ਦੇ ਬਾਕੀ ਪ੍ਰਸ਼ੰਸਕਾਂ ਦੀ ਤਰ੍ਹਾਂ ਉਨ੍ਹਾਂ 'ਤੇ ਵੀ ਫੀਫਾ ਵਿਸ਼ਵ ਕੱਪ ਦਾ ਖੁਮਾਰ ਚੜ੍ਹਿਆ ਹੋਇਆ ਹੈ, ਜਿਸ ਦੇ ਲਈ ਉਹ ਬਾਕਾਇਦਾ ਜੋਤਸ਼ੀ ਦੀ ਭੂਮਿਕਾ ਨਿਭਾਅ ਰਹੇ ਹਨ। ਅਮਿਤਾਭ ਨੇ ਆਪਣੇ ਟਵਿਟਰ ਅਕਾਊਂਟ 'ਤੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਦੀਆਂ ਮਿਤੀਆਂ ਤੇ ਇਨ੍ਹਾਂ ਵਿਚ ਪਹੁੰਚਣ ਵਾਲੀਆਂ ਟੀਮਾਂ ਲਈ ਛੇ ਤੇ ਸੱਤ ਦਾ ਬਿਹਤਰੀਨ ਸੰਯੋਜਨ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਕਹਿਣਾ ਗਲਤ ਨਹੀਂ ਹੋਵੇਗਾ ਕਿ ਫੀਫਾ ਟੂਰਨਾਮੈਂਟ ਨੂੰ ਲੈ ਕੇ ਰੋਜ਼ਾਨਾ ਹੋ ਰਹੀਆਂ ਭਵਿੱਖਬਾਣੀਆਂ ਦੀ ਸੂਚੀ ਵਿਚ ਹੁਣ ਬਾਲੀਵੁੱਡ ਅਭਿਨੇਤਾ ਦਾ ਨਾਂ ਵੀ ਜੋੜਿਆ ਜਾ ਸਕਦਾ ਹੈ। ਬਿੱਗ ਬੀ ਦੇ ਨਾਂ ਨਾਲ ਮਸ਼ਹੂਰ ਅਮਿਤਾਭ ਨੇ ਜਿਹੜੇ ਤੱਥ ਪੇਸ਼ ਕੀਤੇ ਹਨ, ਉਨ੍ਹਾਂ ਵਿਚ ਲਿਖਿਆ ਗਿਆ ਹੈ ਕਿ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੀ ਹਰ ਟੀਮ ਉਹ ਹੈ, ਜਿਸ ਦੇ ਅੰਗਰੇਜ਼ੀ ਵਰਨਮਾਲਾ ਦੇ ਨਾਂ ਦੇ ਅੱਖਰ ਛੇ ਜਾਂ ਸੱਤ ਬਣਦੇ ਹਨ।
ਅੰਗਰੇਜ਼ੀ ਵਿਚ ਫਰਾਂਸ ਲਿਖਣ 'ਤੇ 6 ਅੱਖਰ ਬਣਦੇ ਹਨ ਤਾਂ ਉਰੂਗਵੇ ਦੇ 7 ਅਜਿਹੇ ਵਿਚ ਬ੍ਰਾਜ਼ੀਲ ਦੇ 6 ਅੱਖਰ, ਬੈਲਜੀਅਮ ਦੇ 7, ਸਵੀਡਨ ਦੇ 6 , ਇੰਗਲੈਂਡ ਦੇ 7, ਰੂਸ ਦੇ 6 ਅਤੇ ਕ੍ਰੋਏਸ਼ੀਆ ਦੇ 7 ਅੱਖਰ ਬਣਦੇ ਹਨ।