FacebookTwitterg+Mail

ਅਨੁਸ਼ਕਾ ਨਹੀਂ ਬਾਲੀਵੁੱਡ ਦੀ ਇਹ ਹਸੀਨਾ ਸੀ ਵਿਰਾਟ ਦਾ ਪਹਿਲਾਂ ਪਿਆਰ

anushka sharma and virat kohli
08 December, 2017 12:57:13 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਆਏ ਦਿਨ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਕਦੇ ਦੋਨਾਂ ਦੇ ਰਿਲੇਸ਼ਨ ਦੀਆਂ ਖਬਰਾਂ ਨੇ ਸੁਰਖੀਆਂ ਬਣਾਈਆਂ ਤਾਂ ਕਦੇ ਬਰੇਕਅੱਪ ਕੀਤਾ। ਹਾਲ ਹੀ 'ਚ ਖਬਰ ਆ ਰਹੀ ਸੀ ਕਿ ਦੋਵੇਂ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝਣ ਦਾ ਇਰਾਦਾ ਕੀਤਾ ਹੈ, ਇਸ ਲਈ ਦੋਵੇਂ ਇਟਲੀ ਰਵਾਨਾ ਹੋ ਸਕਦੇ ਹਨ ਪਰ ਅਨੁਸ਼ਕਾ ਨੇ ਇਨ੍ਹਾਂ ਗੱਲਾਂ ਨੂੰ ਨਕਾਰਦੇ ਹੋਏ ਇਹ ਸਾਫ ਕਰ ਦਿੱਤਾ ਹੈ ਕਿ ਅਜੇ ਕੋਈ ਵਿਆਹ ਦਾ ਸੀਨ ਨਹੀਂ ਹੈ।

Punjabi Bollywood Tadka

ਇਹ ਖਬਰ ਥੋੜ੍ਹੀ ਠੰਡੀ ਹੋਈ ਹੀ ਸੀ ਕਿ ਇਕ ਹੋਰ ਖਬਰ ਨੇ ਜ਼ੋਰ ਫੜ ਲਿਆ ਹੈ, ਉਹ ਹੈ ਵਿਰਾਟ ਦਾ ਪਹਿਲਾ ਪਿਆਰ। ਜੀ ਹਾਂ ਖਬਰ ਆ ਰਹੀ ਹੈ ਕਿ ਵਿਰਾਟ ਦਾ ਪਹਿਲਾ ਪਿਆਰ ਅਨੁਸ਼ਕਾ ਨਹੀਂ ਸਗੋਂ ਬਾਲੀਵੁੱਡ ਦੀ ਦੂਜੀ ਅਦਾਕਾਰਾ ਸੀ ਪਰ ਇਸ ਗੱਲ 'ਚ ਕਿੰਨੀ ਸੱਚਾਈ ਹੈ ਇਹ ਤਾਂ ਵਿਰਾਟ ਆਪ ਹੀ ਦੱਸ ਸਕਦਾ ਹੈ। ਕੁਝ ਸਮਾਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਦੀ ਬਰੇਕਅੱਪ ਦੀਆਂ ਖਬਰਾਂ ਨੇ ਫੈਂਸ ਦਾ ਦਿਲ ਤੋੜ ਦਿੱਤਾ ਸੀ ਪਰ ਫਿਲਮ 'ਸੁਲਤਾਨ' ਤੋਂ ਬਾਅਦ ਦੋਵੇਂ ਫਿਰ ਤੋਂ ਕਰੀਬ ਆਏ ਅਤੇ ਦੋਵਾਂ ਨੇ ਬਿਨਾਂ ਕਿਸੇ ਝਿਜਕ ਦੇ ਓਪਨਲੀ ਪਾਰਟੀਜ ਅਤੇ ਇਵੈਂਟਸ 'ਚ ਇਕੱਠੇ ਨਜ਼ਰ ਆਉਣ ਲੱਗੇ। ਵਿਰਾਟ ਹੁਣ ਬਿਨਾਂ ਕਿਸੇ ਸ਼ਰਮ ਦੇ ਅਨੁਸ਼ਕਾ ਬਾਰੇ ਗੱਲ ਕਰਦੇ ਹਨ।

Punjabi Bollywood Tadka
ਇੱਥੇ ਤੱਕ ਕਿ ਕੋਹਲੀ ਦੇ ਟਰਿਪ ਦੌਰਾਨ ਵਿਹਲੇ ਸਮੇਂ 'ਚ ਅਨੁਸ਼ਕਾ ਵੀ ਪਹੁੰਚ ਜਾਂਦੀ ਹੈ ਅਤੇ ਸਿਰਫ ਕੋਹਲੀ ਹੀ ਨਹੀਂ ਸਗੋਂ ਪੂਰੀ ਟੀਮ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ ਪਰ ਇਸ ਸਭ ਦੌਰਾਨ ਇਕ ਇੰਟਰਵਿਊ 'ਚ ਵਿਰਾਟ ਨੇ ਦੱਸਿਆ ਸੀ ਕਿ ਉਹ ਇਕ ਟਾਇਮ ਵਿਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਬਹੁਤ ਵੱਡੇ ਫੈਨ ਸਨ ਅਤੇ ਉਸ ਨੂੰ ਇਕ ਵਾਰ ਮਿਲਣਾ ਚਾਹੁੰਦੇ ਸਨ।

Punjabi Bollywood Tadka
ਵਿਰਾਟ ਨੇ ਦੱਸਿਆ ਕਿ ਕਰਿਸ਼ਮ ਦੀ ਜੁੜਵਾ ਦੇਖਣ ਦੇ ਬਾਅਦ ਉਹ ਉਸ ਦੇ ਫੈਨ ਹੋ ਗਏ ਸਨ ਅਤੇ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਸਨ। ਉਸ ਦੀ ਝਲਕ ਪਾਉਣ ਲਈ ਬੇਕਰਾਰ ਸੀ ਪਰ ਵਿਰਾਟ ਦਾ ਇਹ ਪਿਆਰ ਪਰਵਾਨ ਨਹੀਂ ਚੜ੍ਹ ਸਕਿਆ ਅਤੇ ਉਸ ਨੇ ਬਿਜਨਸਮੈਨ ਸੰਜੈ ਨਾਲ ਵਿਆਹ ਕਰ ਲਿਆ। ਹੁਣ ਵਿਰਾਟ ਅਨੁਸ਼ਕਾ ਨਾਲ ਪਿਆਰ ਕਰਦੇ ਹਨ ਅਤੇ ਮੀਡਿਆ 'ਚ ਖੁੱਲ੍ਹ ਕੇ ਬੋਲਦੇ ਹਨ।


Tags: Anushka SharmaCricket CaptainVirat KohliFirst LoveKarishma Kapoorਵਿਰਾਟ ਕੋਹਲੀਅਨੁਸ਼ਕਾ ਸ਼ਰਮਾ