FacebookTwitterg+Mail

ਗੁਆਂਢੀ ਨੇ ਦੱਸਿਆ ਵਿਆਹ ਲਈ ਸਜਾਇਆ ਗਿਆ ਅਨੁਸ਼ਕਾ ਦਾ ਘਰ, ਇਟਲੀ 'ਚ ਹੋਣਗੀਆਂ ਰਸਮਾਂ

anushka sharma and virat kohli
09 December, 2017 03:00:44 PM

ਮੁੰਬਈ(ਬਿਊਰੋ)— ਇੰਨੀ ਦਿਨੀਂ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਾਰੇ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ। ਖਬਰ ਹੈ ਕਿ ਦੋਵੇਂ ਜਲਦ ਵਿਆਹ ਦੀ ਬੰਧਨ 'ਚ ਬੱਝਣ ਵਾਲੇ ਹਨ। ਇਹ ਇਕ ਡੇਸਟਿਨੇਸ਼ਨ ਵੈਡਿੰਗ ਹੈ, ਜੋ ਇਟਲੀ 'ਚ ਹੋਵੇਗੀ। ਫਿਲਹਾਲ ਅਨੁਸ਼ਕਾ ਤੇ ਵਿਰਾਟ ਨੇ ਇਸ ਖਬਰ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Punjabi Bollywood Tadka

ਵੈੱਬ ਸਾਈਟ ਦੀ ਖਬਰ ਮੁਤਾਬਕ, ਅਨੁਸ਼ਕਾ ਦੇ ਪਿਤਾ ਨੇ ਬਦਰੀਨਾਥ ਵਾਵਰ 'ਚ ਰਹਿ ਰਹੇ ਆਪਣੇ ਗੁਆਂਢੀਆਂ ਨੂੰ ਇਨਵੀਟੇਸ਼ਨ ਕਾਰਡ ਦਿੱਤੇ ਹਨ। ਗੁਆਂਢੀ ਇਟਲੀ ਤਾਂ ਨਹੀਂ ਜਾ ਸਕਣਗੇ ਪਰ ਅਨੁਸ਼ਕਾ ਦੇ ਪਿਤਾ ਨੂੰ ਕਿਹਾ ਕਿ ਉਹ ਵਿਆਹ ਦੀ ਅਪਡੇਟ ਦਿੰਦੇ ਰਹਿਣ। ਦੱਸ ਦੇਈਏ ਕਿ ਵਿਰਾਟ ਤੇ ਅਨੁਸ਼ਕਾ ਦਾ ਵਿਆਹ 12 ਦਸੰਬਰ ਨੂੰ ਤੈਅ ਹੋਇਆ ਹੈ। ਸਾਰੀਆਂ ਰਸਮਾਂ ਇਟਲੀ 'ਚ ਹੋਣਗੀਆਂ।

Punjabi Bollywood Tadka

ਵਿਆਹ ਦੇ ਬੰਧਨ 'ਚ ਬੱਝਣ ਤੋਂ ਬਾਅਦ ਦੋਵੇਂ ਦੱਖਣੀ ਅਫਰੀਕਾ 'ਚ ਹਨੀਮੂਨ ਲਈ ਰਵਾਨਾ ਹੋ ਸਕਦੇ ਹਨ।

Punjabi Bollywood Tadka

ਵੀਰਵਾਰ ਨੂੰ ਦੇਰ ਰਾਤ ਅਨੁਸ਼ਕਾ ਨੂੰ ਪਿਤਾ ਅਜੇ ਕੁਮਾਰ ਸ਼ਰਮਾ, ਮਾਂ ਅਸ਼ਿਮਾ ਸ਼ਰਮਾ ਤੇ ਭਰਾ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ। ਇਨ੍ਹਾਂ ਦੇ ਨਾਲ ਪਰਿਵਾਰਿਕ (ਫੈਮਿਲੀ) ਪੰਡਿਤ ਵੀ ਸੀ। ਪਿਛਲੇ ਸਾਲ ਇਹ ਖਬਰ ਆਈ ਸੀ ਕਿ ਵਿਰਾਟ ਤੇ ਅਨੁਸ਼ਰਾ ਨੇ ਉਤਰਾਖੰਡ 'ਚ ਰੋਕਾ ਸੈਰੇਮਨੀ (ਮੰਗਣੀ) ਕੀਤੀ ਸੀ।

Punjabi Bollywood Tadka

ਉਸ ਸਮੇਂ ਵੀ ਸ਼ਰਮਾ ਪਰਿਵਾਰ ਦੇ ਪੰਡਿਤ ਉਥੇ ਮੌਜੂਦ ਸੀ। ਹਾਲ ਹੀ 'ਚ ਜ਼ਹੀਰ ਖਾਨ ਤੇ ਸਾਗਰਿਕਾ ਘਾਟਗੇ ਦੇ ਵਿਆਹ 'ਚ ਵਿਰਾਟ ਤੇ ਅਨੁਸ਼ਕਾ ਖੂਬ ਡਾਂਸ ਕਰਦੇ ਦਿਖਾਈ ਦਿੱਤੇ ਸਨ। ਖਬਰ ਇਹ ਵੀ ਹੈ ਕਿ ਇਟਲੀ ਦੇ ਮਿਲਾਨ ਸ਼ਹਿਰ 'ਚ ਦੋਵਾਂ ਦੇ ਵਿਆਹ ਤੋਂ ਬਾਅਦ 21 ਦਸੰਬਰ ਨੂੰ ਰਿਸੇਪਸ਼ਨ ਹੋਵੇਗਾ। ਇਹ ਵਿਆਹ ਇਕ ਪ੍ਰਾਈਵੇਟ ਸੈਰੇਮਨੀ ਹੋਵੇਗੀ।

Punjabi Bollywood Tadka
ਦੱਸਣਯੋਗ ਹੈ ਕਿ ਦੋਵੇਂ ਸਾਲ 2013 ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇੰਨ੍ਹਾਂ ਦੀ ਪਹਿਲੀ ਮੁਲਾਕਾਤ ਇਕ ਵਿਗਿਆਪਨ ਦੀ ਸ਼ੂਟਿੰਗ ਦੌਰਾਨ ਹੋਈ ਸੀ।


Tags: Anushka SharmaCricket CaptainVirat KohliWeddingNeighbours InvitesReception Partyਅਨੁਸ਼ਕਾ ਸ਼ਰਮਾ