ਮੁੰਬਈ(ਬਿਊਰੋ)— ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਆਪਣੀ ਖਾਸ ਦੋਸਤ ਨਾਲ ਕਾਫੀ ਗੁੱਸੇ ਹਨ। ਸਇਸ ਨਾਰਾਜ਼ਗੀ ਦੀ ਵਜ੍ਹਾ ਅਨੁਸ਼ਕਾ ਦਾ ਆਪਣੀ ਬ੍ਰਾਈਡਲ ਡਰੈੱਸ ਲਈ ਮਨੀਸ਼ ਦੀ ਜਗ੍ਹਾ ਸਬਿਆਸਾਚੀ ਨੂੰ ਚੁਣਨਾ ਹੈ। ਦੱਸ ਦੇਈਏ ਕਿ 1 ਦਸੰਬਰ ਨੂੰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਇਟਲੀ ਦੇ ਸ਼ਾਨਦਾਰ ਰਿਜ਼ੋਰਟ 'ਚ ਵਿਆਹ ਕਰਵਾਇਆ। ਇਸ ਲਈ ਉਸ ਦਾ ਆਉਟਫਿੱਟ ਸਬਿਆਸਾਚੀ ਨੇ ਡਿਜ਼ਾਈਨ ਕੀਤਾ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਤੇ ਕੁਝ ਦਿਨ ਬਾਅਦ ਵੀ ਸਬਿਆਸਾਚੀ ਦਾ ਨਾਂ ਮੀਡੀਆ 'ਚ ਛਾਇਆ ਰਿਹਾ।
ਮਨੀਸ਼ ਮਲਹੋਤਰਾ ਨੂੰ ਲੱਗਾ ਝਟਕਾ
ਸੂਤਰਾਂ ਦਾ ਕਹਿਣਾ ਹੈ ਕਿ, ''ਮਨੀਸ਼ ਨੂੰ ਜਦੋਂ ਪਤਾ ਲੱਗਾ ਕਿ ਸਬਿਆਸਾਚੀ ਅਨੁਸ਼ਕਾ ਦਾ ਵੈਡਿੰਗ ਕਾਸਟਿਊਮ ਡਿਜ਼ਾਈਨ ਕਰ ਰਹੇ ਹਨ ਤਾਂ ਉਸ ਨੂੰ ਕਾਫੀ ਝਟਕਾ ਲੱਗਾ। ਮਨੀਸ਼ ਤੇ ਉਸ ਦੇ ਕਰੀਬੀਆਂ ਨੂੰ ਇਹ ਉਮੀਦ ਸੀ ਕਿ ਵਿਆਹ ਦੀ ਆਉਟਫਿੱਟ ਦਾ ਆਰਡਰ ਮਨੀਸ਼ ਮਲਹੋਤਰਾ ਨੂੰ ਹੀ ਮਿਲੇਗਾ। ਹਾਲਾਂਕਿ ਅਜਿਹਾ ਕੁਝ ਨਾ ਹੋਇਆ।'' ਮਨੀਸ਼ ਨੇ 'ਐ ਦਿਲ ਹੈ ਮੁਸ਼ਕਿਲ' ਸਮੇਤ ਕਈ ਮੌਕਿਆਂ ਲਈ ਅਨੁਸ਼ਕਾ ਦੀ ਡਰੈੱਸ ਡਿਜ਼ਾਈਨ ਕੀਤੇ। ਇੰਨਾ ਹੀ ਨਹੀਂ ਖੁਦ ਅਨੁਸ਼ਕਾ ਵੀ ਕਈ ਫੈਸ਼ਨ ਸ਼ੋਅਜ਼ 'ਚ ਮਨੀਸ਼ ਦੇ ਕਰਕੇ ਲੈਕਸ਼ਨ ਦੀ ਸ਼ੋਅ ਸਟਾਪਰ ਰਹੀ ਹੈ।
ਤਾਂ ਕੀ ਇਸ ਵਜ੍ਹਾ ਕਰਕੇ ਅਨੁਸ਼ਕਾ ਨੇ ਨਹੀਂ ਦਿੱਤੀ ਮਨੀਸ਼ ਨੂੰ ਮਹੱਤਤਾ
ਅਨੁਸ਼ਕਾ ਨੇ ਆਪਣੇ ਵੈਡਿੰਗ ਡਰੈੱਸ ਲਈ ਮਨੀਸ਼ ਦੀ ਜਗ੍ਹਾ ਸਬਿਆਸਾਚੀ ਨੂੰ ਕਿਉਂ ਚੁਣਿਆ? ਇਸ ਵਜ੍ਹਾ ਸਾਫ ਨਹੀਂ ਹੈ। ਸੂਤਰਾਂ ਇਸ਼ਾਰਾ ਕਰਦੇ ਹਨ ਕਿ ਅਨੁਸ਼ਕਾ ਮਨੀਸ਼ ਦੀ ਉਸ ਬ੍ਰਾਈਡਲ ਡਰੈੱਸ ਤੋਂ ਇੰਪ੍ਰੈੱਸ ਨਹੀਂ ਸੀ, ਜੋ ਉਸ ਨੇ 'ਐ ਦਿਲ ਹੈ ਮੁਸ਼ਕਿਲ' 'ਚ ਪਹਿਨੀ ਸੀ।'' ਖੁਦ ਅਨੁਸ਼ਕਾ ਨੇ ਮਜ਼ਾਕ-ਮਜ਼ਾਕ 'ਚ ਇਸ ਸੋਸ਼ਲ ਪੋਸਟ ਦੇ ਜਰੀਏ ਮਨੀਸ਼ ਦੀ ਡਿਜ਼ਾਈਨ 'ਤੇ ਤੰਜ ਕੱਸਿਆ ਸੀ। ਉਸ ਨੇ ਲਿਖਿਆ ਸੀ ਕਿ, ''17 ਕਿਲੋ ਦਾ ਲਹਿੰਗਾ ਪਾਉਣਾ ਬਹੁਤ ਮੁਸ਼ਕਿਲ ਸੀ।'' ਜਵਾਬ 'ਚ ਮਨੀਸ਼ ਨੇ ਲਿਖਿਆ ਸੀ, ''ਡਿਆਰ ਤੁਸੀਂ ਬਹੁਤ ਖੂਬਸੂਰਤ ਤੇ ਸਟਨਿੰਗ ਦੁਲਹਨ ਲੱਗ ਰਹੇ ਸੀ ਤੇ ਧਨਵਾਦ ਕਿ ਤੁਸੀਂ ਮੇਰੇ ਫੈਸ਼ਨ, ਪਿਆਰ ਤੇ ਹਾਰਡ ਵਰਕ ਨੂੰ ਧਿਆਨ 'ਚ ਰੱਖਦੇ ਹੋਏ ਮੈਨੂੰ ਟਵੀਟ 'ਚ ਟੈਗ ਨਹੀਂ ਕੀਤਾ।''
ਮਨੀਸ਼ ਮਲਹੋਤਰਾ ਨੇ ਨਹੀਂ ਦਿੱਤੀ ਵਧਾਈ
ਦਿਲਚਸਪ ਗੱਲ ਤਾਂ ਇਹ ਹੈ ਕਿ ਅਨੁਸ਼ਕਾ ਨੇ ਜਦੋਂ ਵਿਰਾਟ ਨਾਲ ਵਿਆਹ ਕਰਵਾ ਲਿਆ ਸੀ ਤਾਂ ਮਨੀਸ਼ ਨੇ ਉਨ੍ਹਾਂ ਨੂੰ ਆਧਿਕਾਰਿਤ ਰੂਪ ਨਾਲ ਟਵੀਟ ਕਰਕੇ ਵਧਾਈ ਤੱਕ ਨਹੀਂ ਦਿੱਤੀ। ਖੈਰ ਹੁਣ ਦੇਖਣਾ ਇਹ ਹੈ ਕਿ ਮਨੀਸ਼ ਅਨੁਸ਼ਕਾ ਤੇ ਵਿਰਾਟ ਦੇ ਵੈਡਿੰਗ ਰਿਸੈਪਸ਼ਨ 'ਚ ਸ਼ਾਮਲ ਹੁੰਦਾ ਹੈ ਜਾਂ ਨਹੀਂ।