ਨਵੀਂ ਦਿੱਲੀ(ਬਿਊਰੋ)— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ 11 ਦਸੰਬਰ ਨੂੰ ਇਟਲੀ 'ਚ ਵਿਆਹ ਕੀਤਾ ਸੀ। ਵਿਆਹ ਬਾਰੇ ਕਾਫੀ ਘੱਟ ਲੋਕਾਂ ਨੂੰ ਹੀ ਦੱਸਿਆ ਗਿਆ ਸੀ, ਜਿੱਥੇ ਕਿਹਾ ਜਾਂਦਾ ਹੈ ਕਿ ਆਦਿੱਤਿਆ ਚੋਪੜਾ ਅਤੇ ਸ਼ਾਹਰੁਖ ਖਾਨ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਸੀ।

ਉੱਥੇ ਹੀ ਅਨੁਸ਼ਕਾ ਨਾਲ 'ਐ ਦਿਲ ਹੈ ਮੁਸ਼ਕਿਲ' 'ਚ ਕੰਮ ਕਰ ਚੁੱਕੇ ਰਣਬੀਰ ਕਪੂਰ ਇਸ ਗੱਲ ਤੋਂ ਅਣਜਾਣ ਸੀ। ਉਸ ਨੇ ਇਹ ਗੱਲ ਟਵਿਟਰ 'ਤੇ ਚੈੱਟ ਦੌਰਾਨ ਦੱਸੀ। ਸੈਸ਼ਨ 'ਚ ਹਿੱਸਾ ਲਿਆ ਅਤੇ ਆਪਣੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦਿੱਤਾ।
ਇਹ ਚੈਟ ਸ਼ੋਅ ਉਹ ਆਪਣੇ ਫੈਨ ਕਲੱਬ ਦੁਆਰਾ ਕਰ ਰਹੇ ਸਨ। ਫੈਨ ਨੇ ਪੁੱਛਿਆ ਕਿ ਵਿਰੁਸ਼ਕਾ ਦਾ ਵਿਆਹ ਰਣਬੀਰ ਦੇ 'ਚੱਨਾ ਮੇਰਿਆ' ਗੀਤ ਬਿਨ੍ਹਾਂ ਅਧੁਰੀ ਸੀ। ਇਸ ਤੇ ਉਸ ਨੇ ਕਿਹਾ, ਮੈਨੂੰ ਬੁਰਾ ਲੱਗਿਆ ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਪਰ ਮੈਨੂੰ ਖੁਸ਼ੀ ਹੋਈ ਕਿਉਂਕਿ ਅਨੁਸ਼ਕਾ ਨੂੰ ਮੈਂ ਇੰਨਾ ਖੁਸ਼ ਅਤੇ ਖੂਬਸੂਰਤ ਕਦੇ ਨਹੀਂ ਦੇਖਿਆ ਸੀ। ਦੂਜੇ ਜਵਾਬ 'ਚ ਉਸ ਨੇ ਮਜ਼ਾਕ ਕਰਦੇ ਹੋਏ ਕਿਹਾ, 'ਮੈਂ ਆਪਣੇ ਹੱਥਾਂ 'ਚ ਮਹਿੰਦੀ ਲਗਾ ਕੇ ਇੰਤਜ਼ਾਰ ਕਰ ਰਿਹਾ ਸੀ ਪਰ ਉਸ ਨੇ ਮੈਨੂੰ ਬੁਲਾਇਆ ਹੀ ਨਹੀਂ।''
ਰਣਬੀਰ ਨੂੰ ਉਸ ਦੇ ਵਿਆਹ ਦਾ ਇਨਵੀਟੇਸ਼ਨ ਭਾਵੇਂ ਹੀ ਨਾ ਮਿਲਿਆ ਹੋਵੇ ਪਰ 26 ਦਸੰਬਰ ਨੂੰ ਮੁੰਬਈ 'ਚ ਹੋਣ ਵਾਲੇ ਰਿਸੈਪਸ਼ਨ 'ਚ ਅਸੀਂ ਉਸ ਨੂੰ ਜ਼ਰੂਰ ਦੇਖ ਸਕਦੇ ਹਾਂ। 26 ਦਸੰਬਰ ਨੂੰ ਰਿਸੈਪਸ਼ਨ ਤੋਂ ਬਾਅਦ ਵਿਰਾਟ ਅਤੇ ਅਨੁਸ਼ਕਾ ਸਾਊਥ ਅਫਰੀਕਾ ਚਲੇ ਜਾਣਗੇ। ਉਥੇ ਵਿਰਾਟ ਦਾ ਮੈਚ ਹੈ, ਨਵਾਂ ਸਾਲ ਉੱਥੇ ਹੀ ਸੈਲੀਬ੍ਰੇਟ ਕਰਨ ਤੋਂ ਬਾਅਦ ਅਨੁਸ਼ਕਾ ਭਾਰਤ ਆ ਜਾਵੇਗੀ। ਜਨਵਰੀ ਦੇ ਪਹਿਲੇ ਹਫਤੇ 'ਚ ਉਹ ਸ਼ਾਹਰੁਖ ਨਾਲ ਇਕ ਫਿਲਮ ਅਤੇ ਵਰੁਣ ਧਵਨ ਨਾਲ 'ਸੁਈ ਧਾਗਾ' 'ਤੇ ਕੰਮ ਸ਼ੁਰੂ ਕਰ ਦੇਵੇਗੀ।