FacebookTwitterg+Mail

'ਛਈਆਂ...' ਤੇ 'ਮੋਰਨੀ ਬਣ ਕੇ' ਗੀਤ 'ਤੇ ਕਿੰਗ ਖਾਨ ਤੇ ਵਿਰੁਸ਼ਕਾ ਨੇ ਲਾਏ ਠੁਮਕੇ

anushka sharma and virat kohli
27 December, 2017 03:06:16 PM

ਨਵੀਂ ਦਿੱਲੀ(ਬਿਊਰੋ)— ਮਾਇਆਨਗਰੀ ਮੁੰਬਈ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਗ੍ਰੈਂਡ ਰਿਸੈਪਸ਼ਨ ਆਯੋਜਿਤ ਕੀਤਾ ਗਿਆ। ਪਾਰਟੀ 'ਚ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇਣ ਲਈ ਬਾਲੀਵੁੱਡ ਤੇ ਖੇਡ ਜਗਤ ਦੇ ਕਈ ਸਿਤਾਰੇ ਪੁੱਜੇ। ਪਾਰਟੀ 'ਚ ਪੁੱਜੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਅਨੁਸ਼ਕਾ ਸ਼ਰਮਾ ਨਾਲ ਖੂਬ ਠੁਮਕੇ ਲਾਏ। ਅਨੁਸ਼ਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2008 'ਚ ਸ਼ਾਹਰੁਖ ਨਾਲ ਆਈ ਫਿਲਮ 'ਰਬ ਨੇ ਬਣਾ ਦੀ ਜੋੜੀ' ਨਾਲ ਹੀ ਕੀਤੀ ਸੀ।

ਫਿਲਮ 'ਚ ਅਨੁਸ਼ਕਾ ਨੇ 'ਤਾਨੀ' ਦੀ ਭੂਮਿਕਾ ਨਿਭਾਈ ਸੀ। ਮੈਦਾਨ ਅੰਦਰ ਤੇ ਬਾਹਰ ਆਪਣੇ ਵੱਖਰੇ ਅੰਦਾਜ਼ ਲਈ ਮਸ਼ਹੂਰ ਕਪਤਾਨ ਵਿਰਾਟ ਕੋਹਲੀ ਵੀ ਡਾਂਸ 'ਚ ਪਿੱਛੇ ਨਹੀਂ ਰਹੇ। ਉਸ ਨੇ ਸ਼ਾਹਰੁਖ ਖਾਨ ਨਾਲ ਮਸ਼ਹੂਰ ਗੀਤ 'ਛਈਆਂ ਛਈਆਂ' 'ਤੇ ਡਾਂਸ ਕੀਤਾ। ਕਿੰਗ ਖਾਨ ਨੇ ਇਸ ਸਮਾਰੋਹ 'ਚ ਖੂਬ ਮਸਤੀ ਦੇ ਮੂਡ 'ਚ ਦਿਖੇ ਤੇ ਵਿਰੁਸ਼ਕਾ ਨਾਲ ਡਾਂਸ ਫਲੋਕ 'ਤੇ ਧੂਮ ਮਚਾ ਦਿੱਤੀ।


ਸ਼ਾਹਰੁਖ ਤੋਂ ਇਲਾਵਾ ਪੰਜਾਬੀ ਮੁੰਡੇ ਯੁਵਰਾਜ ਸਿੰਘ ਤੇ ਹਰਭਜਨ ਨੇ ਵੀ ਫਲੋਰ 'ਤੇ ਖੂਬ ਡਾਂਸ ਕੀਤਾ। ਪੰਜਾਬੀ ਗੀਤ 'ਤੇ ਟੀਮ ਇੰਡੀਆ ਦੇ ਗੱਬਰ ਆਖੇ ਜਾਣ ਵਾਲੇ ਸ਼ਿਖਰ ਧਵਨ ਵੀ ਵਿਰਾਟ ਨਾਲ ਡਾਂਸ ਕਰਦੇ ਦਿਖੇ। ਵਿਰੁਸ਼ਕਾ ਦੇ ਰਿਸੈਪਸ਼ਨ 'ਚ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਤੋਂ ਲੈ ਕੇ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।


Tags: Morni BankeShah Rukh KhanAnushka SharmaVirat KohliMumbai ReceptionChaiyan ChaiyanPriyanka Chopra Kangana Ranautਵਿਰਾਟ ਕੋਹਲੀਅਨੁਸ਼ਕਾ ਸ਼ਰਮਾਸ਼ਾਹਰੁਖ ਖਾਨ