ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਲ ਹੀ 'ਚ ਰਿਸੈਪਸ਼ਨ ਪਾਰਟੀ ਕੀਤੀ ਹੈ। ਇਹ ਪਾਰਟੀ ਮੰਗਲਵਾਰ ਨੂੰ ਮੁੰਬਈ ਦੇ ਲੋਅਰ ਪਰੇਲ 'ਚ ਸਥਿਤ ਫੇਮਸ 'ਦਿ ਸੇਂਟ ਰੇਗਿਸ' ਹੋਟਲ 'ਚ ਹੋਈ। ਇਸ ਰਿਸੈਪਸ਼ਨ 'ਚ ਖੇਡ ਜਗਤ ਤੋਂ ਲੈ ਕੇ ਫਿਲਮ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਪੁੱਜੀਆਂ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਅਸਲ 'ਚ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਅਨੁਸ਼ਕਾ ਵਿਰਾਟ 'ਤੇ ਗੁੱਸਾ ਜ਼ਾਹਰ ਕਰ ਰਹੀ ਹੈ ਤੇ ਇ, ਮਿਜ਼ਾਜ 'ਚ ਉਸ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ।

ਦੋਵਾਂ ਦੀਆਂ ਅਜਿਹੀਆਂ ਕਾਫੀ ਤਸਵੀਰਾਂ ਇੰਟਰਨੈੱਟ 'ਤੇ ਆ ਰਹੀਆਂ ਹਨ, ਜਿਨ੍ਹਾਂ 'ਚ ਦੋਵਾਂ ਦੀ ਨੋਕ-ਝੋਕ (ਲੜਾਈ,ਗੁੱਸਾ) ਹੁੰਦੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਅਨੁਸ਼ਕਾ-ਵਿਰਾਟ 'ਤੇ ਗੁੱਸਾ ਵਰਸਾਉਂਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਟ ਵਿਰਾਟ ਸ਼ਾਂਤ ਹੋ ਕੇ ਉਸ ਦੀਆਂ ਗੱਲਾਂ ਨੂੰ ਸੁਣਦਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਆਖਿਰ ਅਨੁਸ਼ਕਾ ਵਿਰਾਟ 'ਤੇ ਕਿਉਂ ਭੜਕ ਗਈ।

ਹਾਲਾਂਕਿ ਉਸ ਨੇ ਤੁਰੰਤ ਖੁਦ ਨੂੰ ਸੰਭਾਲਦੇ ਹੋਏ ਚਿਹਰੇ 'ਤੇ ਅਦਾਕਾਰੀ ਭਰੀ ਮੁਸਕਾਨ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਕਾਫੀ ਹੱਦ ਤੱਕ ਸਫਲ ਰਹੀ।