FacebookTwitterg+Mail

ਕੀ ਅਨੁਸ਼ਕਾ ਤੇ ਵਿਰਾਟ ਦੇ ਘਰ ਗੂੰਜਣ ਵਾਲੀਆਂ ਨੇ ਕਿਲਕਾਰੀਆਂ?

anushka sharma pregnant news going viral on social media
17 April, 2019 03:15:33 PM

ਮੁੰਬਈ (ਬਿਊਰੋ) — ਬੀਤੇ ਸਾਲ ਵਿਆਹਾਂ ਦਾ ਸੀਜ਼ਨ ਰਿਹਾ ਹੈ ਤਾਂ ਉਥੇ ਹੀ ਇਸ ਸਾਲ ਇਕ ਤੋਂ ਬਾਅਦ ਕਈ ਐਕਟਰੈੱਸ ਦੀ ਪ੍ਰੈਗਨੈਂਸੀ ਦੇ ਅੰਦਾਜ਼ੇ ਲਾਏ ਜਾ ਰਹੇ ਹਨ। ਇਨ੍ਹਾਂ 'ਚੋਂ ਕੁਝ ਇਕਦਮ ਬਕਵਾਸ ਹੈ ਤਾਂ ਕੁਝ ਸਹੀਂ ਹੈ। ਬੀਤੇ ਦਿਨੀਂ ਪ੍ਰਿਯੰਕਾ ਚੋਪੜਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਆਈਆਂ, ਉਥੇ ਅਭਿਨੇਤਰੀ ਦੀਪਿਕਾ ਪਾਦੂਕੋਣ ਵੀ ਅਜਿਹੀਆਂ ਖਬਰਾਂ ਤੋਂ ਬਚ ਨਹੀਂ ਸਕੀ। ਹਾਲਾਂਕਿ ਇਨ੍ਹਾਂ ਦੋਵੇਂ ਅਦਾਕਾਰਾਂ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਿਰਫ ਅਫਵਾਹਾਂ ਹੀ ਸਾਬਿਤ ਹੋਈਆਂ। ਉਥੇ ਹੁਣ ਇਕ ਹੋਰ ਅਦਾਕਾਰਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਗਨ। ਇਹ ਅਦਾਕਾਰਾ ਹੋਰ ਕੋਈ ਨਹੀਂ ਸਗੋਂ ਅਨੁਸ਼ਕਾ ਸ਼ਰਮਾ ਹੈ। ਅਨੁਸ਼ਕਾ ਸ਼ਰਮਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦਰਅਸਲ, ਅਨੁਸ਼ਕਾ ਸ਼ਰਮਾ ਕੁਝ ਸਮੇਂ ਤੋਂ ਫਿਲਮਾਂ ਤੋਂ ਗੁੰਮ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਬਿਤਾ ਰਹੀ ਹੈ। ਫਿਲਮ 'ਜ਼ੀਰੋ' ਤੋਂ ਬਾਅਦ ਅਨੁਸ਼ਕਾ ਸ਼ਰਮਾ ਕਿਸੇ ਵੀ ਫਿਲਮ 'ਚ ਦਿਖਾਈ ਨਹੀਂ ਦਿੱਤੀ ਹੈ। ਖਬਰਾਂ ਮੁਤਾਬਕ, ਅਨੁਸ਼ਕਾ ਸ਼ਰਮਾ ਨੇ ਅੱਗੇ ਕੋਈ ਪ੍ਰੋਜੈਕਟ ਨਹੀਂ ਲਿਆ। ਇਸੇ ਦੌਰਾਨ ਹੁਣ ਅਨੁਸ਼ਕਾ ਸ਼ਰਮਾ ਦੇ ਫੈਨ ਉਸ ਦੀ ਪ੍ਰੈਗਨੈਂਸੀ ਦਾ ਅੰਦਾਜ਼ਾ ਲਾਉਣ ਲੱਗੇ ਹਨ। ਦੱਸ ਦਈਏ ਕਿ ਨਾ ਤਾਂ ਅਨੁਸ਼ਕਾ ਸ਼ਰਮਾ ਤੇ ਨਾ ਹੀ ਵਿਰਾਟ ਕੋਹਲੀ ਵਲੋਂ ਅਜਿਹੀ ਕਿਸੇ ਨੇ ਵੀ ਗੱਲ ਦਾ ਖੁਲਾਸਾ ਕੀਤਾ ਹੈ।
Punjabi Bollywood Tadka
ਖਬਰਾਂ ਤਾਂ ਅਜਿਹੀਆਂ ਵੀ ਹਨ ਕਿ ਪ੍ਰੈਗਨੈਂਸੀ ਨੂੰ ਦੇਖਦੇ ਹੋਏ ਵਿਰਾਟ ਕੋਹਲੀ ਨੇ ਖੁਦ ਅਨੁਸ਼ਕਾ ਸ਼ਰਮਾ ਨੂੰ ਕਰੀਬ ਰਹਿਣ ਲਈ ਕਿਹਾ ਹੈ। ਹਾਲਾਂਕਿ ਹਾਲੇ ਅਜਿਹੀਆਂ ਖਬਰਾਂ ਨੂੰ ਜੇਕਰ ਸਿਰਫ ਅਫਵਾਹਾਂ ਹੀ ਮੰਨੀਏ ਤਾਂ ਠੀਕ ਹੋਵੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਨ੍ਹਾਂ ਐਕਟਰੈੱਸ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਉਡੀਆਂ ਸਨ, ਉਹ ਝੂਠੀਆਂ ਹੀ ਸਾਬਿਤ ਹੋਈਆਂ ਹਨ। ਅਨੁਸ਼ਕਾ ਸ਼ਰਮਾ ਨੇ ਸਾਲ 2017 'ਚ ਭਾਰਤੀ ਕ੍ਰਿਕਟ ਟੀਮ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕਰਵਾਇਆ ਸੀ। ਦੇਖਿਆ ਜਾਵੇ ਤਾਂ ਉਹ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਵਿਰਾਟ ਕੋਹਲੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਵਿਰਾਟ ਕੋਹਲੀ ਦੇ ਮੈਚ 'ਚ ਸਪਾਟ ਹੋ ਕੇ ਟਰੋਲ ਹੋ ਜਾਂਦੀ ਹੈ ਤਾਂ ਕਦੇ ਦੋਵਾਂ ਦੇ ਪਿਆਰ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ। 

Punjabi Bollywood Tadka


Tags: Anushka SharmaVirat KohliPregnantSocial MediaViralDeepika PadukonePriyanka ChopraBollywood Celebrity

Edited By

Sunita

Sunita is News Editor at Jagbani.