ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਹਨ। ਇਹ ਅਜਿਹੇ ਕੱਪਲ ਹਨ, ਜੋ ਆਪਣੇ ਪਿਆਰ ਨੂੰ ਲੁਕਾਉਣ 'ਚ ਯਕੀਨ ਨਹੀਂ ਰੱਖਦੇ। ਰਿਪੋਰਟਸ ਮੁਤਾਬਕ ਵਿਰਾਟ-ਅਨੁਸ਼ਕਾ 12 ਦਸੰਬਰ ਨੂੰ ਇਟਲੀ 'ਚ ਵਿਆਹ ਕਰਨਗੇ। ਅਜਿਹੇ ਕਈ ਮੌਕੇ ਆਏ, ਜਦੋਂ ਵਿਰਾਟ ਤੇ ਅਨੁਸ਼ਕਾ ਇੱਕਠੇ ਪਬਲਿਕ ਇਵੈਂਟਸ 'ਚ ਨਜ਼ਰ ਆਏ। ਹੱਥਾਂ 'ਚ ਹੱਥਾਂ ਪਾਏ ਵਿਰਾਟ ਤੇ ਅਨੁਸ਼ਕਾ ਮੀਡੀਆ ਸਾਹਮਣੇ ਰੱਜ ਕੇ ਪੋਜ਼ ਦਿੰਦੇ ਦਿਖੇ।
ਵਿਰਾਟ ਤੇ ਅਨੁਸ਼ਕਾ ਦੇ ਪਿਆਰ ਦੇ ਚਰਚੇ ਉਸ ਸਮੇਂ ਸ਼ੁਰੂ ਹੋਏ ਜਦੋਂ ਅਨੁਸ਼ਕਾ ਹਰੇਕ ਕ੍ਰਿਕਟ ਮੈਚ 'ਚ ਵਿਰਾਟ ਨੂੰ ਚਿਅਰ ਕਰਦੀ ਨਜ਼ਰ ਆਈ। ਸਭ ਤੋਂ ਪਹਿਲਾਂ ਵਿਰਾਟ ਨੇ ਸੋਸ਼ਲ ਮੀਡੀਆ 'ਤੇ ਆਪਣਾ ਲੇਡੀ ਲਵ ਲਈ ਉਸ ਸਮੇਂ ਸਟੈਂਡ ਲਿਆ, ਜਦੋਂ ਕ੍ਰਿਕਟ ਦੇ ਮੈਦਾਨ 'ਚ ਵਿਰਾਟ ਦੇ ਖਰਾਬ ਪ੍ਰਦਰਸ਼ਨ ਲਈ ਸੋਸ਼ਲ ਮੀਡੀਆ 'ਤੇ ਅਨੁਸ਼ਕਾ ਸ਼ਰਮਾ ਨੂੰ ਟਰੋਲ ਕੀਤਾ ਗਿਆ।
ਅਨੁਸ਼ਕਾ ਨੂੰ ਟਰੋਲ ਕਰਨ ਨੂੰ ਲੈ ਕੇ ਵਿਰਾਟ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਨੁਸ਼ਕਾ ਨੂੰ ਮੇਰੇ ਗੇਮ ਲਈ ਜ਼ਿੰਮੇਦਾਰ ਠਹਿਰਾਉਣਾ ਇਕ ਬੇਵਕੂਫੀ ਹੈ। ਅਨੁਸ਼ਕਾ ਨੇ ਹਮੇਸ਼ਾ ਮੈਨੂੰ ਬਿਹਤਰ ਖੇਡਣ ਤੇ ਬਿਹਤਰ ਵਿਅਕਤੀ ਬਣਨ ਲਈ ਪ੍ਰੇਰਿਤ ਕੀਤਾ ਹੈ।
ਇੰਨਾ ਹੀ ਨਹੀਂ ਵਿਰਾਟ ਕੋਹਲੀ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਵੈਲੇਂਟਾਈਂਸ ਡੇ ਦੇ ਠੀਕ ਇਕ ਦਿਨ ਪਹਿਲਾਂ ਇਹ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਅਨੁਸ਼ਕਾ ਨਾਲ ਬੈਠੇ ਵਿਰਾਟ ਨੇ ਕੈਪਸ਼ਨ ਲਿਖਿਆ ਕਿ ਤੁਹਾਡਾ ਹਰ ਦਿਨ ਵੈਲੇਂਟਾਈਂਸ ਬਣ ਸਕਦਾ ਹੈ ਜੇਕਰ ਤੁਸੀਂ ਚਾਹੋ ਤਾਂ।''
ਇਸ ਤੋਂ ਬਾਅਦ ਇਨ੍ਹਾਂ ਦੋਹਾਂ ਨੇ ਆਪਣੇ ਪਿਆਰ 'ਤੇ ਅਧਿਕਾਰਤ ਮੋਹਰ ਲਗਾ ਦਿੱਤੀ। ਮਹਿਲਾ ਦਿਵਸ 'ਤੇ ਵਿਰਾਟ ਨੇ ਆਪਣੀ ਮਾਂ ਤੇ ਪ੍ਰੇਮਿਕਾ ਅਨੁਸ਼ਕਾ ਦੀ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਨੇ ਲਿਖਿਆ, ''ਮੇਰੇ ਜੀਵਨ ਦੀਆਂ ਦੋ ਸਭ ਤੋਂ ਮਜਬੂਤ ਮਹਿਲਾਵਾਂ।''
2015 'ਚ ਦਿੱਤੇ ਇੰਟਰਵਿਊ 'ਚ ਵਿਰਾਟ ਨੇ ਆਪਣੇ ਪਿਆਰ ਨੂੰ ਸਵੀਕਾਰਦੇ ਹੋਏ ਕਿਹਾ ਸੀ ਕਿ ਮੈਂ ਆਪਣੇ ਰਿਸ਼ਤੇ 'ਤੇ ਬਹੁਤ ਯਕੀਨ ਕਰਦਾ ਹਾਂ। ਮੈਂ ਆਪਣੇ ਰਿਸ਼ਤੇ ਦੇ ਨਾਲ-ਨਾਲ ਅਨੁਸ਼ਕਾਂ 'ਤੇ ਵੀ ਯਕੀਨ ਕਰਦਾ ਹਾਂ।
ਸਾਜੇ ਰਿਸ਼ਤਿਆਂ ਦੇ ਬਾਰੇ 'ਚ ਮੇਰੇ ਕਰੀਬੀਆਂ ਨੂੰ ਪਤਾ ਹੈ ਤੇ ਉਹ ਵੀ ਸਾਰੇ ਮੇਰੇ ਇਸ ਫੈਸਲੇ ਦਾ ਸਨਮਾਨ ਕਰਦੇ ਹਨ। ਹੁਣ ਬਹੁਤ ਜਲਦ ਇਹ ਜੋੜੀ ਵਿਆਹ ਦੇ ਪਵਿਤਰ ਰਿਸ਼ਤੇ 'ਚ ਬੱਝਣ ਜਾ ਰਹੀ ਹੈ।