FacebookTwitterg+Mail

ਅਰਸ਼ਦ ਵਾਰਸੀ ਨੇ ਸ਼ੇਅਰ ਕੀਤੀ ਇਸ ਕ੍ਰਿਕਟਰ ਦੇ ਦਿਹਾਂਤ ਦੀ ਫਰਜ਼ੀ ਖਬਰ

arshad warsi tweets fake news of sanath jayasuriya death
27 May, 2019 03:09:05 PM

ਮੁੰਬਈ (ਬਿਊਰੋ) — ਸੋਸ਼ਲ ਮੀਡੀਆ 'ਤੇ ਸ਼੍ਰੀਲੰਕਾ ਦੇ ਸਬਕਾ ਕਪਤਾਨ ਅਤੇ ਵਨਡੇ ਕ੍ਰਿਕਟ ਦੇ ਵਿਸਫੋਟਕ ਬੱਲੇਬਾਜ਼ ਸਨਥ ਜੈਸੂਰਿਆ ਦੇ ਦਿਹਾਂਤ ਦੀ ਫਰਜੀ ਖਬਰਾਂ ਵਾਇਰਲ ਹੋ ਰਹੀਆਂ ਹਨ। ਇਸੇ ਦੌਰਾਨ ਬਾਲੀਵੁੱਡ ਐਕਟਰ ਅਰਸ਼ਦ ਵਾਰਸੀ ਨੇ ਵੀ ਆਪਣੇ ਹੈਂਡਲ 'ਤੇ ਕ੍ਰਿਕਟਰ ਦੇ ਦਿਹਾਂਤ ਦੀ ਇਕ ਅਜਿਹੀ ਹੀ ਖਬਰ ਸ਼ੇਅਰ ਕਰ ਦਿੱਤੀ। ਇਕ ਨਿਊਜ਼ ਦਾ ਲਿੰਕ ਸ਼ੇਅਰ ਕਰਦੇ ਹੋਏ ਵਾਰਸੀ ਨੇ ਸਨਥ ਜੈਸੂਰਿਆ ਨੂੰ ਸ਼ਰਧਾਂਜਲੀ ਵੀ ਦੇ ਦਿੱਤੀ। ਅਰਸ਼ਦ ਨੇ ਲਿਖਿਆ, ''ਇਹ ਬਹੁਤ ਹੀ ਹੈਰਾਨੀਜਨਕ ਤੇ ਦੁੱਖ ਭਰੀ ਖਬਰ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਰਸ਼ਦ ਦੇ ਕਈ ਫੈਨਜ਼ ਵੀ ਇਸ ਝੂਠੀ ਖਬਰ 'ਤੇ ਸਾਬਕਾ ਕ੍ਰਿਕਟਰ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆਏ। ਜਦੋਂਕਿ ਕਈ ਲੋਕਾਂ ਨੇ ਐਕਟਰ ਨੂੰ ਦੱਸਿਆ ਕਿ ਕ੍ਰਿਕਟਰ ਹਾਲੇ ਜ਼ਿੰਦਾ ਹੈ। ਜੈਸੂਰਿਆ ਨੂੰ ਸ਼ਰਧਾਂਜਲੀ ਦੇਣ ਕਾਰਨ ਅਰਸ਼ਦ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ।

Punjabi Bollywood Tadka

ਇਕ ਯੂਜ਼ਰ ਨੇ ਲਿਖਿਆ, ''ਇਹ ਝੂਠੀ ਖਬਰ ਹੈ ਅਰਸ਼ਦ ਸਰ।'' ਇਕ ਹੋਰ ਯੂਜ਼ਰ ਨੇ ਗੁੱਸੇ ਵਾਲੀ ਇਮੋਜ਼ੀ ਨਾਲ ਕੁਮੈਂਟ ਕੀਤਾ, 'ਪਹਿਲਾ ਕੰਫਰਮ ਕਰੋ, ਉਸ ਤੋਂ ਬਾਅਦ ਹੀ ਪੋਸਟ ਕਰੋ।'' ਇਕ ਹੋਰ ਯੂਜ਼ਰਸ ਨੇ ਲਿਖਿਆ, ''ਇਹ ਬਹੁਤ ਚਿੰਤਾ ਦੀ ਗੱਲ ਹੈ ਕਿ ਸੈਲੀਬ੍ਰਿਟੀਜ਼ ਝੂਠੀ ਖਬਰ ਨੂੰ ਬਿਨਾ ਚੈੱਕ ਕੀਤੇ, ਪੜ੍ਹੇ ਅਤੇ ਕੰਫਰਮ ਕੀਤੇ ਹੀ ਟਵੀਟ ਕਰ ਰਹੇ ਹਨ।''

 

ਦਰਅਸਲ, ਕੈਨੇਡਾ 'ਚ ਕਿਸੇ ਇਕ ਹਾਦਸੇ 'ਚ ਸ਼੍ਰੀਲੰਕਾਈ ਕ੍ਰਿਕਟਰ ਜੈਸੂਰਿਆ ਦੀ ਮੌਤ ਨੂੰ ਲੈ ਕੇ ਇੰਟਰਨੈੱਟ 'ਤੇ ਇਕ ਫਰਜ਼ੀ ਖਬਰ ਵਾਇਰਲ ਹੋਈ। ਹਾਲਾਂਕਿ ਬਾਅਦ 'ਚ ਜੈਸੂਰਿਆ ਨੇ ਖੁਦ ਆਪਣੇ ਟਵਿਟਰ ਅਕਾਊਂਟ 'ਤੇ ਅਜਿਹੀ ਕਿਸੇ ਕਾਰ ਦੁਰਘਟਨਾ ਦੀ ਖਬਰ ਨੂੰ ਖਾਰਜ ਕੀਤਾ ਅਤੇ ਦੱਸਿਆ ਕਿ ਉਹ ਠੀਕ ਹੈ।


Tags: Sanath JayasuriyaArshad WarsiTweetsFake NewsSanath JayasuriyaDeath

Edited By

Sunita

Sunita is News Editor at Jagbani.