FacebookTwitterg+Mail

ਕਦੇ ਇਸ ਹਸੀਨਾ ਨਾਲ ਸੀ ਧੋਨੀ ਦਾ ਅਫੇਅਰ, ਕਹਿੰਦੀ- 'ਧੋਨੀ ਨਾਲ ਮੇਰਾ ਰਿਸ਼ਤਾ ਦਾਗ ਵਾਂਗ' (ਦੇਖੋ ਤਸਵੀਰਾਂ)

    1/18
27 September, 2016 11:13:01 PM
ਮੁੰਬਈ— ਚੇਨਈ ਦੀ ਅਭਿਨੇਤਰੀ ਲਕਸ਼ਮੀ ਰਾਏ ਨੇ ਉਮੀਦ ਜਤਾਈ ਹੈ ਕਿ ਫਿਲਮ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਉਸ ਦਾ ਜ਼ਿਕਰ ਨਹੀਂ ਹੋਵੇਗਾ। ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਤਾਂ ਲਕਸ਼ਮੀ ਰਾਏ ਤੇ ਧੋਨੀ ਦੇ ਅਫੇਅਰ ਦੇ ਕਿੱਸੇ ਇਕ ਵਾਰ ਮੁੜ ਸੁਰਖੀਆਂ 'ਚ ਹਨ। ਦੱਸਣਯੋਗ ਹੈ ਕਿ ਇਕ ਜ਼ਮਾਨੇ 'ਚ ਧੋਨੀ ਤੇ ਲਕਸ਼ਮੀ ਦੇ ਇਸ਼ਕ ਦੀਆਂ ਕਾਫੀ ਖਬਰਾਂ ਆਈਆਂ ਸਨ। 2008 'ਚ ਆਈ. ਪੀ. ਐੱਲ. ਦੌਰਾਨ ਲਕਸ਼ਮੀ ਤੇ ਧੋਨੀ ਦੀ ਡੇਟਿੰਗ ਦੀਆਂ ਖਬਰਾਂ ਵੀ ਉਡੀਆਂ ਸਨ।
ਲਕਸ਼ਮੀ ਦਾ ਕਹਿਣਾ ਹੈ, 'ਮੈਂ ਹੈਰਾਨ ਹਾਂ ਕਿ ਲੋਕ ਬੇਵਜ੍ਹਾ ਮੇਰੇ ਪਿਛੋਕੜ ਨੂੰ ਲੈ ਕੇ ਗੱਲ ਕਰ ਰਹੇ ਹਨ, ਜਦਕਿ ਮੈਂ ਤੇ ਧੋਨੀ ਦੋਵੇਂ ਹੀ ਹੁਣ ਕਾਫੀ ਅੱਗੇ ਵੱਧ ਚੁਕੇ ਹਾਂ। ਹਾਲਾਂਕਿ ਫਿਰ ਵੀ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਅਜੇ ਵੀ ਉਥੇ ਹੀ ਅਟਕੇ ਹੋਏ ਹਨ, ਜਦਕਿ ਇਸ ਗੱਲ ਨੂੰ ਬੀਤੇ 8 ਸਾਲ ਹੋ ਚੁਕੇ ਹਨ।' ਲਕਸ਼ਮੀ ਨੇ ਇਹ ਵੀ ਦੱਸਿਆ ਕਿ ਉਹ ਉਸ ਦੌਰਾਨ ਟੀਮ ਦੀ ਬ੍ਰਾਂਡ ਅੰਬੈਸਡਰ ਸੀ। ਉਹ ਟੀਮ ਦਾ ਹਿੱਸਾ ਸੀ, ਇਸ ਲਈ ਉਹ ਦੋਵੇਂ ਲਗਭਗ ਸਾਲ ਤੋਂ ਵੀ ਘੱਟ ਸਮੇਂ ਤਕ ਇਕੱਠੇ ਰਹੇ ਸਨ। ਉਨ੍ਹਾਂ ਨੇ ਨਾ ਤਾਂ ਇਕ-ਦੂਜੇ ਲਈ ਕਿਸੇ ਤਰ੍ਹਾਂ ਦੀ ਕਮਿਟਮੈਂਟ ਕੀਤੀ ਤੇ ਨਾ ਹੀ ਕਦੇ ਵਿਆਹ ਬਾਰੇ ਸੋਚਿਆ। ਇਸ ਲਈ ਉਸ ਨੂੰ ਸਮਝ ਨਹੀਂ ਆ ਰਿਹਾ ਕਿ ਲੋਕ ਹੁਣ ਵੀ ਇਸ ਬਾਰੇ ਕਿਉਂ ਗੱਲ ਕਰ ਰਹੇ ਹਨ।
ਧੋਨੀ ਦੀ ਇਸ ਫਿਲਮ 'ਚ ਉਨ੍ਹਾਂ ਦੀ ਪਹਿਲੀ ਗਰਲਫਰੈਂਡ ਪ੍ਰਿਅੰਕਾ ਝਾ ਦਾ ਜ਼ਿਕਰ ਹੈ। ਦੱਸਣਯੋਗ ਹੈ ਕਿ ਧੋਨੀ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਸਮੇਂ ਵੀ ਲਕਸ਼ਮੀ ਤੇ ਧੋਨੀ ਦੇ ਰੋਮਾਂਸ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਕੁਝ ਸਾਲ ਪਹਿਲਾਂ ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਕਰਦਿਆਂ ਲਕਸ਼ਮੀ ਨੇ ਦੱਸਿਆ ਸੀ, 'ਅੱਜ ਇੰਨਾ ਸਮਾਂ ਬੀਤ ਚੁਕਾ ਹੈ ਪਰ ਜਦੋਂ ਵੀ ਧੋਨੀ ਦਾ ਜ਼ਿਕਰ ਹੁੰਦਾ ਹੈ ਤਾਂ ਮੇਰਾ ਨਾਂ ਲਿਆ ਜਾਂਦਾ ਹੈ। ਅੱਜ ਵੀ ਸਾਡੇ ਰੋਮਾਂਸ ਦੀਆਂ ਅਫਵਾਹਾਂ ਉਡਾਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਅਟਕਲਾਂ ਤੋਂ ਨਫਰਤ ਹੈ। ਮੈਨੂੰ ਯਕੀਨ ਹੋ ਗਿਆ ਹੈ ਕਿ ਧੋਨੀ ਨਾਲ ਮੇਰਾ ਰਿਸ਼ਤਾ ਇਕ ਦਾਗ ਵਾਂਗ ਹੋ ਗਿਆ ਹੈ, ਜੋ ਆਸਾਨੀ ਨਾਲ ਨਹੀਂ ਜਾਵੇਗਾ। ਧੋਨੀ ਤੋਂ ਬਾਅਦ ਵੀ ਮੇਰੇ ਤਿੰਨ-ਚਾਰ ਲੋਕਾਂ ਨਾਲ ਰਿਸ਼ਤੇ ਰਹੇ ਪਰ ਉਸ 'ਤੇ ਕਿਸੇ ਨੇ ਸ਼ਾਇਦ ਹੀ ਧਿਆਨ ਦਿੱਤਾ।'

Tags: ਲਕਸ਼ਮੀ ਰਾਏ ਧੋਨੀ Laxmi Rai MS Dhoni Ex Girlfriend