ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਐਲੀ ਅਵਰਾਮ ਅਤੇ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀ ਹਾਰਦਿਕ ਪੰਡਯਾ ਇਨ੍ਹੀਂ ਦਿਨੀਂ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਪਿੱਛਲੇ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਐਲੀ ਨੇ ਸਿਰਫ ਅਫਵਾਹ ਕਰਾਰ ਦਿੱਤਾ ਸੀ। ਭਾਵੇਂ ਇਨ੍ਹਾਂ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਕੁਝ ਨਾ ਕਹਿਣ, ਪਰ ਉਨ੍ਹਾਂ ਦੀਆਂ ਤਸਵੀਰਾਂ ਸਭ ਕੁਝ ਬਿਆਨ ਕਰ ਦਿੰਦੀਆਂ ਹਨ। ਕਈ ਵਾਰ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਹੈ।

ਹਾਲ ਹੀ 'ਚ ਦੋਹਾਂ ਨੂੰ ਇਕ ਵਾਰ ਫਿਰ ਇਕੱਠੇ ਦੇਖਿਆ ਗਿਆ ਹੈ। ਇਸ ਦੌਰਾਨ ਐਲੀ ਮੀਡੀਆ ਦੇ ਕੈਮਰੇ ਤੋਂ ਚਿਹਰਾ ਲੁਕਾਉਂਦੀ ਦਿਖਾਈ ਦੇ ਰਹੀ ਸੀ। ਦਰਸਅਲ, ਕੱਲ ਰਾਤ ਹੀ ਐਲੀ ਅਤੇ ਹਾਰਦਿਕ ਮੁੰਬਈ ਸਥਿਤ ਹਾਕਿਮ ਆਲਿਮ ਸੈਲੂਨ ਪਹੁੰਚੇ ਸਨ। ਇਸ ਦੌਰਾਨ ਹੀ ਦੋਹਾਂ ਦੀਆਂ ਇਹ ਤਸਵੀਰਾਂ ਕਲਿਕ ਕੀਤੀਆਂ ਗਈਆਂ ਹਨ।



