ਮੁੰਬਈ(ਬਿਊਰੋ)— ਕਾਫੀ ਸਮੇਂ ਤੋਂ ਟੀਮ ਇੰਡੀਆ ਦੇ ਆਲਰਾਊਂਡਰ ਕ੍ਰਿਕਟਰ ਹਾਰਦਿਕ ਪੰਡਯਾ ਦੇ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਐਲੀ ਅਵਰਾਮ ਨੂੰ ਡੇਟ ਕਰਨ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਹਾਰਦਿਕ ਹੁਣ ਐਲੀ ਅਵਰਾਮ ਨੂੰ ਛੱਡ ਬਾਲੀਵੁੱਡ ਦੀ ਬੋਲਡ ਅਤੇ ਖੂਬਸੂਰਤ ਅਦਾਕਾਰਾ ਕਹੀ ਜਾਣ ਵਾਲੀ ਉਰਵਸ਼ੀ ਰੌਤੇਲਾ ਨਾਲ ਸਮਾਂ ਬਿਤਾ ਰਹੇ ਹਨ।

ਪਿਛਲੇ ਦਿਨੀਂ ਐਲੀ ਨੂੰ ਹਾਰਦਿਕ ਨਾਲ ਕਈ ਇਵੈਂਟਜ਼ 'ਚ ਇੱਕਠੇ ਦੇਖਿਆ ਗਿਆ ਸੀ। ਐਲੀ, ਹਾਰਦਿਕ ਦੇ ਕਈ ਫੈਮਿਲੀ ਇਵੈਂਟਜ਼ 'ਚ ਵੀ ਦੇਖੀ ਜਾ ਚੁੱਕੀ ਹੈ ਪਰ ਇਸ ਲਵ ਸਟੋਰੀ 'ਚ ਹੁਣ ਟਵਿਸਟ ਆ ਗਿਆ ਹੈ।

ਹਾਲ ਹੀ 'ਚ ਇਕ ਮਸ਼ਹੂਰ ਬਿਜ਼ਨੈੱਸਮੈਨ ਦੀ ਪਾਰਟੀ 'ਚ ਹਾਰਦਿਕ ਪੰਡਯਾ ਪੁੱਜੇ ਸਨ। ਇਸੇ ਪਾਰਟੀ 'ਚ ਉਰਵਸ਼ੀ ਵੀ ਆਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ 'ਚ ਦੋਹਾਂ ਵਿਚਕਾਰ ਕਾਫੀ ਚੰਗੀ ਕੈਮਿਸਟਰੀ ਦੇਖਣ ਨੂੰ ਮਿਲੀ।

ਇਸ ਪਾਰਟੀ 'ਚ ਹਾਰਦਿਕ ਨਾਲ ਉਨ੍ਹਾਂ ਦੇ ਭਰਾ ਵੀ ਸਨ ਪਰ ਹਾਰਦਿਕ ਅਤੇ ਉਰਵਸ਼ੀ ਇਕ-ਦੂਜੇ ਨੂੰ ਮਿਲੇ ਤਾਂ ਦੋਹਾਂ ਵਿਚਕਾਰ ਲੰਬੀ ਗੱਲਬਾਤ ਹੋਈ।

ਉਂਝ ਇਸ ਤੋਂ ਪਹਿਲਾਂ ਹਾਰਦਿਕ, ਐਲੀ ਨਾਲ ਕਈ ਜਗ੍ਹਾ 'ਤੇ ਨਜ਼ਰ ਆ ਚੁੱਕੇ ਹਨ ਪਰ ਦੋਹਾਂ ਨੇ ਕਦੇ ਰਿਲੇਸ਼ਨਸ਼ਿੱਪ ਦੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਦੋਹਾਂ ਦਾ ਅਫੇਅਰ ਚਰਚਾ 'ਚ ਛਾਇਆ ਰਿਹਾ ਹੈ।

ਕ੍ਰਿਕਟਰ ਹਾਰਦਿਕ ਨੇ ਪਿਛਲੇ ਦਿਨੀਂ ਮੁੰਬਈ 'ਚ ਐਲੀ ਨਾਲ ਇਕ ਐਡ ਵੀ ਸ਼ੂਟ ਕੀਤਾ ਸੀ। ਹਾਰਦਿਕ ਨਾਲ ਰਿਸ਼ਤੇ 'ਤੇ ਸਵਾਲ ਕੀਤੇ ਜਾਣ 'ਤੇ ਐਲੀ ਨੇ ਕਦੇ ਇਨਕਾਰ ਨਹੀਂ ਕੀਤਾ।

ਇਕ ਇੰਟਰਵਿਊ 'ਚ ਐਲੀ ਅਵਰਾਮ ਨੇ ਕਿਹਾ ਸੀ ਕਿ ਮੈਂ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਗੱਲ ਨਹੀਂ ਕਰਦੀ। ਅਸੀਂ ਸਿਰਫ ਚੰਗੇ ਦੋਸਤ ਹਾਂ। ਜ਼ਿਕਰਯੋਗ ਹੈ ਕਿ ਹਾਰਦਿਕ ਅਤੇ ਐਲੀ ਅਵਰਾਮ ਦਾ ਅਫੇਅਰ ਉਸ ਸਮੇਂ ਚਰਚਾ 'ਚ ਆ ਗਿਆ ਸੀ ਜਦੋਂ ਐਲੀ ਨੂੰ ਹਾਰਦਿਕ ਦੇ ਭਰਾ ਦੇ ਵਿਆਹ 'ਚ ਦੇਖਿਆ ਗਿਆ ਸੀ।