FacebookTwitterg+Mail

...ਤਾਂ ਅਨੁਸ਼ਕਾ ਤੋਂ ਪਹਿਲਾਂ ਇਹ ਅਦਾਕਾਰਾ ਰਹਿ ਚੁੱਕੀ ਹੈ ਵਿਰਾਟ ਦੀ ਪਹਿਲੀ ਡ੍ਰੀਮ ਗਰਲ

first crush of virat kohli
01 June, 2017 03:32:58 PM

ਮੁੰਬਈ— ਵਿਰਾਟ ਕੋਹਲੀ ਅੱਜ-ਕੱਲ ਅਨੁਸ਼ਕਾ ਸ਼ਰਮਾ ਨਾਲ ਰਿਲੇਸ਼ਨਸ਼ਿਪ 'ਚ ਹਨ। ਦੋਵੇਂ ਇੱਕਠੇ ਕਾਫੀ ਕਿਊਟ ਲੱਗਦੇ ਹਨ। ਸੋਸ਼ਲ ਮੀਡੀਆ 'ਤੇ ਤਾਂ ਦੋਨਾਂ ਦੇ ਰਿਲੇਸ਼ਨਸ਼ਿਪ ਦਾ ਖੁੱਲ ਕੇ ਇਜ਼ਹਾਰ ਹੋਇਆ ਹੈ। ਵਿਰਾਟ ਨੇ ਕਈ ਵਾਰ ਅਨੁਸ਼ਕਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕਿਸੇ ਵੀ ਇਵੈਂਟ ਜਾਂ ਪਾਰਟੀ 'ਚ ਇਨ੍ਹਾਂ ਦਾ ਸਪਾਟ ਹੋਣ 'ਤੇ ਇਨ੍ਹਾਂ ਨੂੰ ਕੋਈ ਇਤਰਾਜ਼ ਵੀ ਨਹੀਂ।

Punjabi Bollywood Tadka

ਸੂਤਰਾਂ ਮੁਤਾਬਕ ਵਿਰਾਟ ਕੋਹਲੀ ਦਾ ਪਹਿਲਾ ਪਿਆਰ ਅਨੁਸ਼ਕਾ ਸ਼ਰਮਾ ਨਹੀਂ, ਸਗੋਂ ਜੇਨੇਲੀਆ ਡਿਸੂਜ਼ਾ ਸੀ। ਜੀ ਹਾਂ ਸੁਣ ਕੇ ਥੋੜ੍ਹੀ ਹੈਰਾਨੀ ਜ਼ਰੂਰ ਹੋਵੇਗੀ ਪਰ ਕੁਝ ਸਾਲ ਪਹਿਲਾਂ ਵਿਰਾਟ ਨੇ ਇਕ ਇੰਟਰਵਿਊ 'ਚ ਇਹ ਖੁਲਾਸਾ ਕੀਤਾ ਸੀ। ਵਿਰਾਟ ਤੋਂ ਇੰਟਰਵਿਊ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਸੀ ਕਿ ਉਹ ਜੇਨੇਲੀਆ ਨੂੰ ਕ੍ਰਿਕਟ ਖੇਡਦੇ ਹੋਏ ਦੇਖਣਾ ਚਾਹੁਣਗੇ, ਕਿਉਂਕਿ ਉਹ ਉਨ੍ਹਾਂ ਨੂੰ ਬਹੁਤ ਕਿਊਟ ਲੱਗਦੀ ਹੈ। ਅਸਲ 'ਚ ਇਕ ਸਮੇਂ 'ਚ ਜੇਨੇਲੀਆ 'ਤੇ ਵਿਰਾਟ ਦਾ ਕ੍ਰਸ਼ ਹੋਇਆ ਕਰਦਾ ਸੀ। ਹਾਲਾਂਕਿ ਹੁਣ ਜੇਨੇਲੀਆ ਰਿਤੇਸ਼ ਦੇਸ਼ਮੁੱਖ ਨਾਲ ਸੈਟਲ ਹੈ। ਦੂਜੇ ਪਾਸੇ ਵਿਰਾਟ ਕੋਹਲੀ ਹੁਣ ਅਨੁਸ਼ਕਾ ਸ਼ਰਮਾ ਨਾਲ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ ਇਨ੍ਹਾਂ ਨੇ ਕਦੀ ਆਪਣੇ ਰਿਸ਼ਤੇ ਦੇ ਬਾਰੇ 'ਚ ਖੁੱਲ੍ਹ ਕੇ ਗੱਲ ਨਹੀਂ ਕੀਤੀ ਪਰ ਕਿਸੇ ਵੀ ਇਵੈਂਟ ਜਾਂ ਪਾਰਟੀ 'ਚ ਇਨ੍ਹਾਂ ਨੂੰ ਇੱਕਠੇ ਸਪਾਟ ਹੋਣ ਤੋਂ ਇਤਰਾਜ਼ ਨਹੀਂ ਹੈ।


Tags: anushka sharmavirat kohliGenelia DSouzarelationshipਵਿਰਾਟ ਕੋਹਲੀਅਨੁਸ਼ਕਾ ਸ਼ਰਮਾ