ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ 11 ਦਸੰਬਰ ਨੂੰ ਇਟਲੀ 'ਚ ਵਿਆਹ ਕਰਵਾ ਲਿਆ। 21 ਦਸੰਬਰ ਨੂੰ ਨਵੀਂ ਦਿੱਲੀ 'ਚ ਵਿਰਾਟ ਕੋਹਲੀ ਵਲੋਂ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਜਿਸ 'ਚ ਵਿਰਾਟ ਕੋਹਲੀ ਅਨੁਸ਼ਕਾ ਦੇ ਕਰੀਬੀ ਸ਼ਾਮਲ ਹੋਏ ਸਨ। ਇਟਲੀ 'ਚ ਵਿਆਹ ਨੂੰ ਜਿਥੇ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਗਿਆ ਸੀ, ਉਥੇ ਹੀ ਦਿੱਲੀ 'ਚ ਹੋਏ ਰਿਸੈਪਸ਼ਨ 'ਚ ਇਸ ਤੋਂ ਉਲਟ ਹੀ ਹੋਇਆ। ਵਿਰਾਟ-ਅਨੁਸ਼ਕਾ ਦੇ ਫੈਨ ਕਲੱਬ ਨੇ ਪਾਰਟੀ ਦੀਆਂ ਕਾਫੀ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕੀਤਾ, ਜਿਸ 'ਚ ਕਪੱਲ ਮੌਜ-ਮਸਤੀ ਦੇ ਨਾਲ ਪਾਰਟੀ ਇੰਜੁਆਏ ਕਰਦਾ ਵੀ ਨਜ਼ਰ ਆਇਆ। ਸੋਸ਼ਲ ਮੀਡੀਆ 'ਤੇ ਮਸ਼ਹੂਰ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਕਈ ਵੀਡੀਓਜ਼ ਵੀ ਵਾਇਰਲ ਹੋਏ, ਜਿਨ੍ਹਾਂ ਨੇ ਇਸ ਪਾਰਟੀ ਨੂੰ ਬੇਤਰੀਨ ਗੀਤਾਂ ਨਾਲ ਹੋਰ ਵੀ ਮਨੋਰੰਜਕ ਬਣਾਇਆ।
ਵਿਰਾਟ-ਅਨੁਸ਼ਕਾ ਨੂੰ ਮਿਲ ਕੇ ਗੁਰਦਾਸ ਮਾਨ ਨੂੰ ਬੇਹੱਦ ਖੁਸ਼ੀ ਹੋਈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ 'ਤੇ ਦਿੱਤੀ। ਜੋੜੀ ਦੇ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਮੈਂ ਆਪਣਾ ਪਿਆਰ ਉਨ੍ਹਾਂ 'ਤੇ ਵਰਸਾਉਣ ਆਇਆ ਸੀ ਪਰ ਉਨ੍ਹਾਂ ਨੇ ਮੇਰੇ 'ਤੇ ਖੂਬ ਪਿਆਰ ਵਰਸਾਇਆ। ਮੇਰੇ ਦਿਲ ਤੋਂ ਹਮੇਸ਼ਾ ਹੀ ਉਨ੍ਹਾਂ ਲਈ ਦੁਆ ਨਿਕਲੇਗੀ। ਪ੍ਰਮਾਤਮਾ ਇਨ੍ਹਾਂ ਨੂੰ ਖੁਸ਼ੀ ਦੇਵੇ ਤੇ ਹਰ ਬੁਰੀ ਨਜ਼ਰ ਤੋਂ ਬਚਾਵੇ। ਵਿਰਾਟ-ਅਨੁਸ਼ਕਾ ਜਿਉਂਦੇ ਰਹੋ।''