FacebookTwitterg+Mail

ਕ੍ਰਿਕਟਰ ਹਰਭਜਨ ਸਿੰਘ ਪੰਜਾਬੀ ਇੰਡਸਟਰੀ ਨੂੰ ਦੇਣਗੇ ਨਵੀਂ ਸੇਧ, ਜਲਦ ਹੋਵੇਗਾ ਰਿਲੀਜ਼ ਪੰਜਾਬੀ ਗੀਤ

harbhajan singh to debut as singer with composer mithoon
08 July, 2017 03:30:50 PM

ਮੁੰਬਈ— ਕ੍ਰਿਕਟਰ ਹਰਭਜਨ ਸਿੰਘ ਹੁਣ ਨਵੇਂ ਖੇਤਰ ਵਿਚ ਹੱਥ ਆਜਮਾ ਰਹੇ ਹਨ। ਹਰਭਜਨ ਨੇ ਹਾਲ ਹੀ ਵਿਚ ਆਪਣਾ ਗਾਇਕੀ ਦਾ ਡੈਬਿਊ ਕੀਤਾ ਹੈ। ਦੱਸ ਦਈਏ ਕਿ ਮਸ਼ਹੂਰ ਆਫ ਸਪਿਨਰ ਹਰਭਜਨ ਸਿੰਘ ਹੁਣ ਗਾਇਕੀ ਵਿਚ ਹੱਥ ਅਜਮਾਉਣ ਜਾ ਰਹੇ ਹਨ। ਮਿਊਜ਼ਿਕ ਕੰਪੋਜ਼ਰ ਮਿਥੁਨ ਦੁਆਰਾ ਤਿਆਰ ਕੀਤੇ ਗੀਤ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਵਿਚ ਹਰਭਜਨ ਨੇ ਦੇਸ਼ ਦੇ ਅਸਲ ਹੀਰੋ ਨੂੰ ਸਲਾਮ ਕੀਤਾ ਹੈ।  ਇਸ ਬਾਰੇ ਮਿਥੁਨ ਨੇ ਕਿਹਾ, ''ਇਹ ਆਈਡੀਆ ਹਰਭਜਨ ਦਾ ਹੀ ਸੀ। ਉਸ ਨੂੰ ਮਿਊਜ਼ਿਕ ਵਿਚ ਕਾਫੀ ਦਿਲਚਸਪੀ ਸੀ। ਉਹ ਅਕਸਰ ਮੈਨੂੰ ਆਪਣੇ ਇਸ ਸ਼ੌਕ ਬਾਰੇ ਦੱਸਦੇ ਰਹਿੰਦੇ ਸਨ। ਉਹ ਆਪਣੇ ਦੇਸ਼ ਦੀ ਸੱਭਿਆਤਾ ਲਈ ਕੁਝ ਕਰਨਾ ਚਾਹੁੰਦੇ ਸਨ। ਇਸ ਦੌਰਾਨ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। 

Punjabi Bollywood Tadka
ਮਿਥੁਨ ਅਤੇ ਹਰਭਜਨ ਸਿੰਘ ਆਪਸ ਵਿਚ ਚੰਗੇ ਅਤੇ ਪੁਰਾਣੇ ਦੋਸਤ ਹਨ। ਇਹ ਵਿਚਾਰ ਹਰਭਜਨ ਸਿੰਘ ਨੇ ਮਿਥੁਨ ਨਾਲ ਸਾਂਝੇ ਕੀਤੇ ਸਨ। ਇਸ ਗੀਤ ਨੂੰ ਜਲਦ ਹੀ ਭਾਰਤ ਦੇ ਵੱਖਰੇ ਵੱਖਰੇ ਰਾਜਾਂ ਵਿਚ ਫਿਲਮਾਇਆ ਜਾਵੇਗਾ, ਜਿਸ ਨੂੰ ਦੇਸ਼ ਦੀ ਆਧੁਨਿਕ ਤਾਕਤ ਵਜੋਂ ਗਿਣਿਆ ਜਾਵੇਗਾ। ਇਸ ਗੀਤ ਨੂੰ ਹਿੰਦੀ ਅੰਗਰੇਜ਼ੀ ਵਿਚ ਗਾਇਆ ਜਾਵੇਗਾ। ਇਸ ਗੀਤ ਦਾ ਵੀਡਿਓ ਦਸਬੰਰ ਵਿਚ ਜਾਰੀ ਕੀਤਾ ਜਾਵੇਗਾ। ਤਹਾਨੂੰ ਦੱਸ ਦੇਈਏ ਕਿ ਕ੍ਰਿਕਟਰ ਹਰਭਜਨ ਸਿੰਘ ਨੇ ਇਸ ਤੋਂ ਪਹਿਲਾ ਵੀ ਇਕ ਪੰਜਾਬੀ ਗੀਤ ਗਾਇਆ ਹੈ। ਸਾਲ 2013 ਵਿਚ ਹਰਭਜਨ ਸਿੰਘ ਨੇ ਪੰਜਾਬੀ ਗੀਤ 'ਮਾਂ' ਕੀਤਾ ਸੀ। ਇਹ ਗੀਤ ਹਰਭਜਨ ਨੇ ਆਪਣੀ ਮਾਂ ਨੂੰ ਸਮਰਪਿਤ ਕੀਤਾ ਸੀ।


Tags: Indian Off SpinnerHarbhajan SinghDebut SingerComposer Mithoonਹਰਭਜਨ ਸਿੰਘਗਾਇਕੀ ਖੇਤਰ ਮਿਥੁਨ