FacebookTwitterg+Mail

ਹਾਰਡੀ ਸੰਧੂ ਨੇ ਦੱਸੀ ਆਪਣੇ ਦਿਲ ਦੀ ਗੱਲ, ਇਸ ਭਾਰਤੀ ਕ੍ਰਿਕਟਰ ਦੀ ਬਾਇਓਪਿਕ 'ਤੇ ਕਰਨਾ ਚਾਹੁੰਦੇ ਨੇ ਕੰਮ

hardy sandhu
10 September, 2017 04:41:51 PM

ਜਲੰਧਰ— ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਟਾਰ ਹਾਰਡੀ ਸੰਧੂ ਦਾ ਨਵਾਂ ਗੀਤ 'ਯਾਰ ਨੀ ਮਿਲਿਆ' ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਰਡੀ ਸੰਧੂ ਦਾ ਪਹਿਲਾ ਪਿਆਰ ਕ੍ਰਿਕਟ ਹੈ ਪਰ 2007 ਵਿੱਚ ਜਦੋਂ ਉਨ੍ਹਾਂ ਨੂੰ ਸੱਟ ਲੱਗੀ ਤਾਂ ਉਨ੍ਹਾਂ ਦਾ ਧਿਆਨ ਗਾਇਕੀ ਵੱਲ ਗਿਆ। ਇਕ ਇੰਟਰਵਿਊ ਦੌਰਾਨ ਹਾਰਡੀ ਸੰਧੂ ਨੇ ਦੱਸਿਆ ਉਹ ਆਪਣੀ ਟੀਮ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਨੇ 'ਸੋਚ' ਗੀਤ ਕੀਤਾ, ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ।

Punjabi Bollywood Tadka

ਇਸ ਗੀਤ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ ਤੇ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਗਿਆ। ਹਾਰਡੀ ਦਾ ਮੰਨਣਾ ਹੈ ਕਿ ਉਹ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਉਨ੍ਹਾਂ ਦੀ ਘੱਟ ਲੋਕਾਂ ਨਾਲ ਹੀ ਬਣਦੀ ਹੈ।

Punjabi Bollywood Tadka

ਜਦੋਂ ਉਨ੍ਹਾਂ ਦਾ ਗੀਤ 'ਹੌਰਨ ਬਲੋਅ' ਆਇਆ ਤਾਂ ਲੋਕਾਂ ਦਾ ਨਜ਼ਰੀਆ ਉਨ੍ਹਾਂ ਲਈ ਬਦਲ ਗਿਆ ਕਿ ਉਹ ਸਿਰਫ ਦਰਦ ਭਰੇ ਗੀਤ ਹੀ ਗਾਉਂਦੇ ਹਨ। ਜਦੋਂ ਹਾਰਡੀ ਸੰਧੂ ਨੂੰ ਪੁੱਛਿਆ ਗਿਆ ਕਿ ਉਹ ਕਿਸ ਅਦਾਕਾਰ ਜਾਂ ਵੱਡੀ ਸ਼ਖਸੀਅਤ ਜਾਂ ਖਿਡਾਰੀ ਦੀ ਬਾਇਓਪਿਕ ਕਰਨਾ ਚਾਹੁੰਦੇ ਹਨ

Punjabi Bollywood Tadka

ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਕ੍ਰਿਕਟ ਰਿਹਾ ਪਰ ਜਿਸ ਖਿਡਾਰੀ ਦੀ ਉਹ ਬਾਇਓਪਿਕ ਕਰਨਾ ਚਾਹੁੰਦੇ ਹਨ ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ ਤੇ ਉਹ ਸਿੱਧੇ ਹੱਥ ਨਾਲ ਖੇਡਦੇ ਹਨ।

Punjabi Bollywood Tadka
ਦੱਸਣਯੋਗ ਹੈ ਕਿ ਹਾਰਡੀ ਸੰਧੂ ਕ੍ਰਿਕਟਰ ਯੁਵਰਾਜ ਸਿੰਘ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਤੇ ਜਿਉਣਾ ਚਾਹੁੰਦੇ ਨੇ, ਉਨ੍ਹਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਿਤ ਕੋਈ ਫ਼ਿਲਮ ਬਣਦੀ ਹੈ ਤਾਂ ਉਹ ਯੁਵੀ ਦਾ ਕਿਰਦਾਰ ਨਿਭਾਉਣਾ ਪਸੰਦ ਕਰਨਗੇ।

Punjabi Bollywood Tadka


Tags: Punjabi SingerYaarr Ni Milyaa Hardy SandhuYuvraj Singh Biopicਯਾਰ ਨੀ ਮਿਲਿਆਹਾਰਡੀ ਸੰਧੂ ਯੁਵਰਾਜ ਸਿੰਘ ਬਾਇਓਪਿਕ