ਨਵੀਂ ਦਿੱਲੀ(ਬਿਊਰੋ)— ਖੁਦ ਨੂੰ ਬਾਲੀਵੁੱਡ ਅਭਿਨੇਤਾ ਜਾਨ ਅਬਰਾਹਿਮ ਦੇ ਪ੍ਰਸ਼ੰਸਕ ਦੇ ਤੌਰ 'ਤੇ ਪੇਸ਼ ਕਰਨ ਵਾਲਿਆਂ ਨੇ ਅਜਿਹੀ ਹਰਕਤ ਕੀਤੀ ਕਿ ਜਾਨ ਵੀ ਸ਼ਰਮਿੰਦਾ ਹੋ ਗਿਆ। ਜਾਨ ਨੇ ਇਸ ਮਾਮਲੇ ਲਈ ਮੁਆਫੀ ਮੰਗੀ ਹੈ। ਇੰਡੀਅਨ ਸੁਪਰ ਲੀਗ 'ਚ ਚੇਨਈ ਤੇ ਉੱਤਰੀ ਪੂਰਬੀ ਦੀ ਟੀਮ 'ਚ ਹੋਏ ਮੈਚ 'ਚ ਇਕ ਨੌਜਵਾਨ ਮਹਿਲਾ ਨਾਲ ਛੇੜਛਾੜ ਹੋਈ। ਕੁਝ ਮਨਚਲਿਆਂ ਨੇ ਸਟੇਡੀਅਮ 'ਚ ਜਾਨ ਦੀ ਫੀਮੇਲ ਫੈਨ ਨਾਲ ਭੱਦੇ ਮਜ਼ਾਕ ਤੇ ਅਜੀਬ ਹਰਕਤਾਂ ਕੀਤੀਆਂ। ਇਹ ਸਭ ਕੈਮਰੇ 'ਚ ਕੈਦ ਹੋ ਗਿਆ ਤੇ ਇਸਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤਾ ਗਿਆ।
ਕਿਹਾ ਗਿਆ ਕਿ ਵਿਜੀਟਿੰਗ ਫੈਨਜ਼ ਨੂੰ ਇਸ ਤਰ੍ਹਾਂ ਦਾ ਟਰੀਟ (ਵਰਤਾਓ) ਕੀਤਾ ਜਾਂਦਾ ਹੈ? ਇਸ ਤੋਂ ਬਾਅਦ ਜਾਨ ਅਬਰਾਹਿਮ ਤੇ ਉਸ ਦੀ ਟੀਮ ਨੂੰ ਇਸ ਲਈ ਮੁਆਫੀ ਮੰਗਣੀ ਪਈ। ਟੀਮ ਵਲੋਂ ਜਾਨ ਦਾ ਇਕ ਬਿਆਨ ਜਾਰੀ ਕੀਤਾ ਗਿਆ ਹੈ। ਉਸ ਨੇ ਕਿਹਾ ਹੈ, ''ਖੇਡ ਕਿਸੇ ਲਈ ਜਦੋਂ ਅਸੁਰੱਖਿਆਤ ਜਾਂ ਪਰੇਸ਼ਾਨੀ ਬਣ ਜਾਵੇ ਤਾਂ ਇਹ ਮੈਨੂੰ ਪਰੇਸ਼ਾਨ ਕਰਦਾ ਹੈ। ਮੈਂ ਆਪਣੇ ਅਜਿਹੇ ਫੈਨ ਨੂੰ ਨਰਲੀ ਫੈਨ ਕਹਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਅਭਿਸ਼ੇਕ ਜਾਂ ਮੈਂ ਕਦੇ ਵੀ ਆਪਣੇ ਸੱਚੇ ਫੈਨਜ਼ ਦੇ ਅਜਿਹੇ ਵਰਤਾਓ ਨੂੰ ਮੁਆਫ ਨਹੀਂ ਕਰਾਂਗੇ। ਮੈਂ ਤੁਹਾਡਾ ਪਤਾ ਲਾ ਲਵਾਂਗਾ ਤੇ ਉਸ ਨੂੰ ਸਜਾ ਵੀ ਦਿਵਾਂਗਾ ਅਤੇ ਜੋ ਤੁਸੀਂ ਕੀਤਾ ਹੈ ਉਸ ਲਈ ਤੁਹਾਨੂੰ ਮੁਆਫੀ ਵੀ ਮੰਗਣੀ ਪਵੇਗੀ।''
ਛੇੜਖਾਨੀ ਦਾ ਸ਼ਿਕਾਰ ਹੋਈ ਲੜਕੀ ਲਈ ਉਸ ਨੇ ਕਿਹਾ, ''ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਤੁਸੀਂ ਕਦੇ ਵੀ ਇਕੱਲਾ ਨਾ ਮਹਿਸੂਸ ਕਰਨਾ, ਜਿਵੇਂ ਕਿ ਇਸ ਘਟਨਾ 'ਚ ਕਰਨਾ ਪਿਆ। ਮੈਂ ਤੁਹਾਨੂੰ ਖੁਦ ਮਿਲਾਂਗਾ।''