FacebookTwitterg+Mail

ਆਸਮ 'ਚ ਫੁੱਟਬਾਲ ਅਕਾਦਮੀ ਖੋਲ੍ਹਣਾ ਚਾਹੁੰਦੇ ਹਨ ਜਾਨ ਅਬ੍ਰਾਹਮ

john abraham wants to open a football academy in assam
14 November, 2017 11:15:50 PM

ਗੁਹਾਟੀ — ਅਭਿਨੇਤਾ ਤੇ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਫ੍ਰੈਂਚਾਈਜੀ ਨਾਰਥ ਈਸਟ ਯੂਨਾਈਟਿਡ ਐੱਫ. ਸੀ. ਦੇ ਸਹਾਇਕ ਮਾਲਕ ਬਾਲੀਵੁੱਡ ਅਭਿਨੇਤਾ ਜਾਨ ਅਬ੍ਰਾਹਮ ਇੱਥੇ ਇਕ ਵਿਸ਼ਵ ਪੱਧਰ ਫੁੱਟਬਾਲ ਅਕਾਦਮੀ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਜਾਨ ਨੇ ਮੰਗਲਵਾਰ ਨੂੰ ਬ੍ਰਹਾਪੁੱਤਰ ਸਟੇਟ ਗੈਸਟ ਹਾਊਸ 'ਚ ਆਸਮ ਦੇ ਮੁੱਖ ਮੰਤਰੀ ਸਰਬਾਨੰਦਾ ਸੋਨੋਵਾਲ ਦੇ ਨਾਲ ਮੁਲਾਕਾਤ ਦੇ ਦੌਰਾਨ ਇਹ ਗੱਲ ਬਾਤ ਕੀਤੀ। ਇਸ ਮੁਲਾਕਾਤ 'ਚ ਸੋਨੋਵਾਲ ਨੇ ਫੁੱਟਬਾਲ ਅਕਾਦਮੀ ਦੀ ਸਥਾਪਨਾ ਦੇ ਲਈ ਹਰ ਪ੍ਰਕਾਰ ਦੇ ਸਮਰਥਨ ਦੇਣ ਦਾ ਦਿਵਾਇਆ ਹੈ।
ਸੋਨੋਵਾਲ ਨੇ ਨਾਰਥ ਈਸਟ ਯੂਨਾਈਟਿਡ ਐੱਫ. ਸੀ. ਦੇ ਸਹਾਇਕ ਮਾਲਕ ਨੂੰ ਸੂਚਨਾ ਦਿੱਤੀ ਕਿ ਸਟੇਟ 'ਚ ਖੇਡ ਦਾ ਵਿਕਾਸ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਹਾਟੀ ਨੂੰ ਦੇਸ਼ ਦੀ ਖੇਡ ਰਾਜਧਾਨੀ ਬਣਾਉਣ ਦੇ ਲਈ ਹਰ ਸਖਤ ਕੋਸ਼ਿਸ਼ ਕਰ ਰਹੇ ਹਨ। ਸਾਡੀ ਸਰਕਾਰ ਨੇ ਇਸ ਦਾਅਵੇ ਨੂੰ ਵਧਾਉਣ ਲਈ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਕੌਮਾਂਤਰੀ ਖੇਡ ਆਯੋਜਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।  


Tags: ਅਭਿਨੇਤਾ ਤੇ ਇੰਡੀਅਨ ਸੁਪਰ ਲੀਗਫ੍ਰੈਂਚਾਈਜੀ ਨਾਰਥ ਈਸਟActor and Indian Super League Franchisee Northeast