FacebookTwitterg+Mail

ਦੀਵਾਲੀ ਵਾਲੇ ਦਿਨ ਸਚਿਨ ਤੇਂਦੁਲਕਰ ਨੇ 'KBC-9' ਦੇ ਇਸ ਮੁਕਾਬਲੇਬਾਜ਼ ਦੀ ਹਸਰਤ ਕੀਤੀ ਪੂਰੀ

kaun banega crorepati 9
21 October, 2017 01:54:58 PM

ਨਵੀਂ ਦਿੱਲੀ(ਬਿਊਰੋ)— 'ਕੌਣ ਬਣੇਗਾ ਕਰੋੜਪਤੀ' ਵਿਚ ਨਾ ਕੇਵਲ ਕੰਟੈਸਟੈਂਟ ਬਣਨ ਦਾ ਸੁਪਨਾ ਪੂਰਾ ਹੁੰਦਾ ਹੈ ਸਗੋਂ ਉਨ੍ਹਾਂ ਦੀਆਂ ਖਾਸ ਇੱਛਾਵਾਂ ਨੂੰ ਵੀ ਕਈ ਮੌਕਿਆਂ 'ਤੇ ਪੂਰਾ ਕੀਤਾ ਜਾਂਦਾ ਹੈ। ਅਜਿਹਾ ਹੀ ਕੁਝ ਮਹਾਰਾਸ਼ਟਰ ਦੀ ਬੀਡ ਦੇ ਰਾਜੁਦਾਸ ਰਾਠੌੜ ਨਾਲ ਵੀ ਹੋਇਆ। ਉਹ 'ਕੇਬੀਸੀ-9' ਦੀ ਹੌਟ ਸੀਟ 'ਤੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਦੱਸਿਆ ਸੀ ਕਿ ਆਪਣੀ ਬੇਟੀ ਕਾਰਨ ਸਚਿਨ ਤੇਂਦੁਲਕਰ ਦਾ ਮੈਚ ਨਾ ਦੇਖ ਸਕਣ ਕਾਰਨ ਉਹ ਰਿਮੋਟ ਤੋੜ ਦਿੰਦੇ ਸਨ।

Punjabi Bollywood Tadka

ਉਨ੍ਹਾਂ ਨੇ ਸ਼ੋਅ 'ਚ 'ਚ ਦੱਸਿਆਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਆਪਣੇ ਕ੍ਰਿਕਟ ਦੇ ਭਗਵਾਨ ਨਾਲ ਇੱਕ ਵਾਰ ਜ਼ਰੂਰ ਮਿਲਣਾ ਚਾਹੁੰਦੇ ਹਨ। ਸਚਿਨ ਤੇਂਦੁਲਕਰ ਨੇ ਉਨ੍ਹਾਂ ਦੀ ਇਸ ਇੱਛਾ ਨੂੰ ਸੁਣਿਆ ਅਤੇ ਉਨ੍ਹਾਂ ਨੇ ਟਵਿਟਰ 'ਤੇ ਰਾਜੂਦਾਸ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨਾਲ ਮੁਲਾਕਾਤ ਜ਼ਰੂਰ ਕਰਨਗੇ। ਸਚਿਨ ਤੇਂਦੁਲਕਰ ਨੇ ਰਾਜੂਦਾਸ ਦੀ ਇਸ ਇੱਛਾ ਨੂੰ ਦੀਵਾਲੀ 'ਤੇ ਪੂਰਾ ਕਰ ਦਿੱਤਾ। 'ਕੌਣ ਬਣੇਗਾ ਕਰੋੜਪਤੀ 9' ਨੇ ਸਚਿਨ ਤੇਂਦੁਲਕਰ ਦੀ ਐਪ 100 ਐਮ ਬੀ ਨੇ ਰਾਜੂਦਾਸ ਲਈ ਇੱਕ ਸਰਪ੍ਰਾਈਜ਼ ਤਹਿ ਕੀਤਾ। 18 ਅਕਤੂਬਰ ਨੂੰ ਦੀਵਾਲੀ ਦੇ ਦਿਨ ਰਾਜੂਦਾਸ ਲਈ ਉਨ੍ਹਾਂ ਦੇ ਘਰ ਵਿਚ ਮਾਸਟਰ ਬਲਾਸਟਰ ਨਾਲ ਮੁਲਾਕਾਤ ਤਹਿ ਕਰਵਾਈ।

Punjabi Bollywood Tadka
ਖਬਰਾਂ ਮੁਤਾਬਕ ਇਹ ਰਾਜੂਦਾਸ ਲਈ ਬਹੁਤ ਹੀ ਐਕਸਾਈਟਿੰਗ ਅਤੇ ਇਮੋਸ਼ਨਲ ਦਿਨ ਸੀ। ਆਖਿਰਕਾਰ ਉਨ੍ਹਾਂ ਨੂੰ ਸਚਿਨ ਤੇਂਦੁਲਕਰ ਨਾਲ ਮਿਲਣ ਦਾ ਮੌਕਾ ਮਿਲਿਆ। ਸਚਿਨ ਦਾ ਪਿਆਰ ਦੇਖ ਕੇ ਉਹ ਆਪਣੀਆਂ ਭਾਵਨਾਵਾਂ ਨੂੰ ਕਾਬੂ ਨਹੀਂ ਕਰ ਸਕਿਆ। ਸਚਿਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਐਪੀਸੋਡ ਨੂੰ ਦੇਖਿਆ। ਸਚਿਨ ਤੇਂਦੁਲਕਰ ਨੇ ਆਪਣੇ ਜਨਮਦਿਨ ਦਾ ਕੇਕ ਵੀ ਕੱਟਿਆ। ਸਚਿਨ ਨੇ ਉਨ੍ਹਾਂ ਨੂੰ ਆਪਣਾ ਸਿਗਨੇਚਰ ਵਾਲਾ ਕ੍ਰਿਕਟ ਬੈਟ ਵੀ ਗਿਫਟ ਵਿਚ ਦਿੱਤਾ। 'ਕੇਬੀਸੀ 9' ਵਿਚ ਉਨ੍ਹਾਂ ਨੇ 25 ਲੱਖ ਰੁਪਏ ਦੀ ਰਕਮ ਜਿੱਤੀ ਸੀ।

Punjabi Bollywood Tadka


Tags: Sachin TendulkarKaun Banega Crorepati 9Diwali truly specialRajudas Rathod Amitabh Bachchanਕੌਣ ਬਣੇਗਾ ਕਰੋੜਪਤੀ