ਮੁੰਬਈ (ਬਿਊਰੋ)— ਆਈ. ਪੀ. ਐੱਲ. ਸੀਜ਼ਨ 11 'ਚ ਕਿੰਗਸ ਇਲੈਵਨ ਪੰਜਾਬ ਲਈ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਕੇ. ਐੱਲ. ਰਾਹੁਲ ਦਾ ਨਾਂ ਪਿਛਲੇ ਕੁਝ ਦਿਨਾਂ ਤੋਂ ਬਾਲੀਵੁੱਡ ਦੀ ਹੌਟ ਅਭਿਨੇਤਰੀ ਨਿਧੀ ਅਗਰਵਾਲ ਨਾਲ ਜੋੜਿਆ ਜਾ ਰਿਹਾ ਹੈ। ਖਬਰ ਸੀ ਕਿ ਫਿਲਮ 'ਮੁੰਨਾ ਮਾਈਕਲ' ਦੀ ਅਦਾਕਾਰਾ ਨਿਧੀ ਅਗਰਵਾਲ ਤੇ ਕ੍ਰਿਕਟਰ ਕੇ. ਐੱਲ. ਰਾਹੁਲ ਇਕ-ਦੂਜੇ ਨਾਲ ਡੇਟ 'ਤੇ ਗਏ। ਦੋਵੇਂ ਰੈਸਟੋਰੈਂਟ 'ਚ ਇਕੱਠੇ ਲੰਚ ਕਰਦੇ ਦੇਖੇ ਗਏ। ਇਹੀ ਨਹੀਂ, ਅਭਿਨੇਤਰੀ ਮੈਚ ਦੇਖਣ ਸਟੇਡੀਅਮ ਵੀ ਗਈ ਤੇ ਕ੍ਰਿਕਟਰ ਨੂੰ ਚੀਅਰਅੱਪ ਕਰਦੀ ਵੀ ਦੇਖੀ ਗਈ।
ਪਰ ਨਿਧੀ ਅਗਰਵਾਲ ਦੀ ਇਕ ਪੋਸਟ ਨੇ ਦੋਵਾਂ ਦੇ ਅਫੇਅਰ ਦੀਆਂ ਖਬਰਾਂ 'ਤੇ ਰੋਕ ਲਗਾ ਦਿੱਤੀ ਹੈ। ਨਿਧੀ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਉਸ ਨੇ ਰਾਹੁਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ, 'ਆਲ ਦਿ ਬੈਸਟ ਬ੍ਰੋ।'
ਨਿਧੀ ਦੀ ਇਸ ਪੋਸਟ ਤੋਂ ਬਾਅਦ ਹੀ ਲੋਕ ਉਸ ਦਾ ਮਜ਼ਾਕ ਉਡਾਉਣ ਲੱਗੇ। ਹਾਲਾਂਕਿ ਨਿਧੀ ਦੇ ਚੀਅਰਅੱਪ ਤੋਂ ਬਾਅਦ ਵੀ ਟੀਮ ਇੰਡੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਕੇ. ਐੱਲ. ਰਾਹੁਲ ਨੇ ਵੀ ਟੀ. ਵੀ. ਸ਼ੋਅ ਦੇ ਮਾਧਿਅਮ ਰਾਹੀਂ ਆਪਣੇ ਤੇ ਨਿਧੀ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਉਹ ਚੰਗੇ ਦੋਸਤ ਹਨ ਤੇ ਇਕ-ਦੂਜੇ ਨੂੰ ਡੇਟ ਨਹੀਂ ਕਰ ਰਹੇ ਹਨ।
ਦੱਸਣਯੋਗ ਹੈ ਕਿ ਨਿਧੀ ਪੇਸ਼ੇ ਤੋਂ ਮਾਡਲ ਤੇ ਅਭਿਨੇਤਰੀ ਹੈ। ਉਸ ਨੇ ਟਾਈਗਰ ਸ਼ਰਾਫ ਸਟਾਰਰ ਫਿਲਮ 'ਮੁੰਨਾ ਮਾਈਕਲ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।