ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਹਾਰਦਿਕ ਪੰਡਯਾ ਦੇ ਭਰਾ ਕ੍ਰਿਕਟਰ ਕਰੁਣਾਲ ਪੰਡਯਾ ਨੇ 27 ਦਸੰਬਰ ਨੂੰ ਮਸ਼ਹੂਰ ਮਾਡਲ ਤੇ ਅਦਾਕਾਰਾ ਪੰਖੁੜੀ ਸ਼ਰਮਾ ਨਾਲ ਸੱਤ ਫੇਰੇ ਲਏ ਹਨ। ਪੰਖੁੜੀ ਫਿਲਮਾਂ 'ਚ ਵੀ ਆਪਣੀ ਕਿਸਮਤ ਅਜਮਾ ਚੁੱਕੀ ਹੈ।
ਉਸ ਦਾ ਸੋਸ਼ਲ ਮੀਡੀਆ ਅਕਾਊਂਟ ਗਲੈਮਰਸ ਤੇ ਹੌਟ ਤਸਵੀਰਾਂ ਨਾਲ ਭਰਿਆ ਹੈ। ਉਸ ਦੀ ਹੌਟਨੈੱਸ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿੰਨੀ ਬੋਲਡ ਹੈ।
ਇਸ ਖਬਰ ਰਾਹੀਂ ਅੱਜ ਤੁਹਾਨੂੰ ਕਰੁਣਾਲ ਪੰਡਯਾ ਦੀ ਪਤਨੀ ਪੰਖੁੜੀ ਦੀਆਂ ਗਲੈਮਰ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
ਦੱਸਣਯੋਗ ਹੈ ਕਿ ਕਰੁਣਾਲ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਉਹ ਆਪਣੇ ਭਰਾ ਹਾਰਦਿਕ ਨਾਲ ਬੁਲੇਟ 'ਤੇ ਬਰਾਤ ਲੈ ਕੇ ਪੁੱਜਿਆ ਸੀ।
ਹਾਰਦਿਕ ਬੁਲੇਟ ਚਲਾ ਰਿਹਾ ਸੀ ਤੇ ਕਰੁਣਾਲ ਬੁਲੇਟ ਨਾਲ ਜੁੜੀ ਬੱਗੀ 'ਚ ਬੈਠਾ ਸੀ।
ਮੁੰਬਈ ਜੁਹੂ ਸਥਿਤ ਜ਼ੇਡਬਲਿਊ ਮੈਰੀਅਟ ਹੋਟਲ 'ਚ ਪੰਖੁੜੀ ਸ਼ਰਮਾ ਤੇ ਕਰੁਣਾਲ ਪੰਡਯਾ ਦਾ ਵਿਆਹ ਹੋਇਆ।
ਵਿਆਹ 'ਚ ਅੰਬਾਨੀ ਪਰਿਵਾਰ ਵੀ ਸ਼ਾਮਲ ਹੋਇਆ ਸੀ।
ਇਸ ਤੋਂ ਇਲਾਵਾ ਬਿੱਗ ਬੀ ਅਮਿਤਾਭ ਬੱਚਨ ਤੇ ਖੇਡ ਜਗਤ ਦੇ ਗਈ ਸਿਤਾਰੇ ਪੁੱਜੇ।