ਰਾਂਚੀ (ਝਾਰਖੰਡ), (ਬਿਊਰੋ)— ਮੰਨੇ-ਪ੍ਰਮੰਨੇ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੀ 2 ਸਾਲ ਦੀ ਬੇਟੀ ਜੀਵਾ ਬੇਹੱਦ ਬੁੱਧੀਮਾਨ ਤੇ ਮਨੋਰੰਜਨ ਕਰਨ ਵਾਲੀ ਬੱਚੀ ਹੈ। ਅਸਲ 'ਚ ਅਨੁਪਮ ਖੇਰ ਆਪਣੀ ਆਉਣ ਵਾਲੀ ਫਿਲਮ 'ਰਾਂਚੀ ਡਾਇਰੀਜ਼' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਫਿਲਹਾਲ ਰਾਂਚੀ 'ਚ ਹਨ। ਇਸ ਮੌਕੇ ਅਨੁਪਮ ਖੇਰ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਘਰ ਵੀ ਪਹੁੰਚੇ। ਅਨੁਪਮ ਨੇ ਸਾਲ 2016 ਦੀ ਬਾਇਓਪਿਕ 'ਐੱਮ. ਐੱਸ. ਧੋਨੀ : ਦਿ ਅਨਟੋਲਡ ਸਟੋਰੀ' 'ਚ ਧੋਨੀ ਦੇ ਪਿਤਾ ਪਾਨ ਸਿੰਘ ਦਾ ਕਿਰਦਾਰ ਨਿਭਾਇਆ ਸੀ।
ਅਨੁਪਮ ਨੇ ਮੰਗਲਵਾਰ ਨੂੰ ਟਵਿਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਧੋਨੀ ਤੇ ਉਸ ਦੇ ਪਿਤਾ ਨਾਲ ਨਜ਼ਰ ਆ ਰਹੇ ਹਨ। ਅਨੁਪਮ ਨੇ ਟਵੀਟ ਕੀਤਾ, 'ਪਿਆਰੀ ਸਾਕਸ਼ੀ ਤੇ ਐੱਮ. ਐੱਸ. ਧੋਨੀ! ਗਰਮਜੋਸ਼ੀ ਭਰੀ ਮਹਿਮਾਨ ਨਵਾਜ਼ੀ ਲਈ ਤੁਹਾਡਾ ਧੰਨਵਾਦ। ਤੁਹਾਡਾ ਨਵਾਂ ਘਰ ਬਹੁਤ ਵਧੀਆ ਲੱਗਾ। ਮਾਤਾ-ਪਿਤਾ ਨਾਲ ਮਿਲਣਾ ਹਮੇਸ਼ਾ ਆਸ਼ੀਰਵਾਦ ਦੀ ਤਰ੍ਹਾਂ ਹੁੰਦਾ ਹੈ।'
ਟਵੀਟ 'ਚ ਅਨੁਪਮ ਨੇ ਧੋਨੀ ਦੀ ਬੇਟੀ ਨਾਲ ਬਤੀਤ ਕੀਤੇ ਕੁਝ ਪਲਾਂ ਦਾ ਅਨੁਭਵ ਵੀ ਸਾਂਝਾ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, 'ਸਾਕਸ਼ੀ ਤੇ ਐੱਮ. ਐੱਸ. ਧੋਨੀ ਦੀ ਬੇਟੀ ਜੀਵਾ ਬੇਹੱਦ ਬੁੱਧੀਮਾਨ ਤੇ ਮਨੋਰੰਜਨ ਕਰਨ ਵਾਲੀ ਹੈ। ਉਹ ਅਸਲ 'ਚ ਰਾਸ਼ਟਰੀ ਗੀਤ ਸਮੇਤ ਕਈ ਗੀਤ ਜ਼ੋਰ ਨਾਲ ਗਾ ਸਕਦੀ ਹੈ। ਭਗਵਾਨ ਉਸ 'ਤੇ ਕ੍ਰਿਪਾ ਬਣਾਈ ਰੱਖਣ।'