FacebookTwitterg+Mail

ਪ੍ਰੇਮਿਕਾ ਅਨੁਸ਼ਕਾ ਨੂੰ ਇਸ ਨਾਂ ਨਾਲ ਬੁਲਾਉਂਦੇ ਹਨ ਵਿਰਾਟ ਕੋਹਲੀ, ਸ਼ੋਅ ਦੌਰਾਨ ਕੀਤਾ ਖੁਲਾਸਾ

nickname anushka sharma
14 October, 2017 05:21:08 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਆਮਿਰ ਖਾਨ ਜਲਦ ਹੀ ਦੀਵਾਲੀ ਦੇ ਮੌਕੇ ਇਕ ਚੈਟ ਸ਼ੋਅ 'ਚ ਦਿਖਾਈ ਦੇਣਗੇ। ਇਸ ਸ਼ੋਅ ਦੌਰਾਨ ਗੱਲਾਂ 'ਚ ਵਿਰਾਟ ਨੇ ਉਹ ਨਾਂ ਲਿਆ ਜਿਸ ਨਾਂ ਨਾਲ ਉਹ ਅਨੁਸ਼ਕਾ ਨੂੰ ਬੁਲਾਉਂਦੇ ਹਨ। ਵਿਰਾਟ ਨੇ ਦੱਸਿਆ ਉਸ ਨੂੰ ਇਕ ਵਾਰ ਪਿਆਰ ਹੋਇਆ ਹੈ ਅਤੇ ਕਿਹਾ,''ਨੁਸ਼ਕੀ ਬਹੁਤ ਈਮਾਨਦਾਰ ਹੈ।'' ਇਸ 'ਚ ਕੋਈ ਸ਼ੱਕ ਨਹੀਂ ਕਿ ਵਿਰਾਟ ਅਨੁਸ਼ਕਾ ਦੀ ਗੱਲ ਕਰ ਰਹੇ ਹਨ। ਵਿਰਾਟ ਤੇ ਅਨੁਸ਼ਕਾ ਦੇ ਅਫੇਅਰ ਦੇ ਚਰਚੇ ਕਾਫੀ ਲੰਬੇ ਸਮੇਂ ਤੋਂ ਹਨ। ਦੋਹਾਂ ਨੂੰ ਕਈ ਵਾਰ ਇੱਕਠੇ ਸਮਾਂ ਗੁਜ਼ਾਰਦੇ ਦੇਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਸ਼ੋਅ ਜਲਦ ਹੀ ਜ਼ੀ ਟੀ. ਵੀ. 'ਤੇ ਆਵੇਗਾ। ਜ਼ੀ ਟੀ. ਵੀ. ਨੇ ਸ਼ੋਅ ਦਾ ਇਕ ਛੋਟਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ 'ਚ ਆਮਿਰ ਅਤੇ ਵਿਰਾਟ ਆਪਣੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਕਰ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਵਿਰਾਟ ਭੰਗੜਾ ਪਾਉਂਦੇ ਹੋਏ ਵੀ ਦਿਖਾਈ ਦੇਣਗੇ। ਇਸ ਸ਼ੋਅ 'ਚ ਆਮਿਰ ਆਪਣੀ ਨਵੀਂ ਫਿਲਮ 'ਸ੍ਰੀਕੇਟ ਸੁਪਰਸਟਾਰ' ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ। ਫਿਲਮ 'ਚ ਜ਼ਾਇਰਾ ਵਸੀਮ ਲੀਡ ਰੋਲ 'ਚ ਹੈ। ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Tags: Aamir khan Virat Kohli NicknameAnushka sharmaBollywood celrbrityਵਿਰਾਟ ਕੋਹਲੀਆਮਿਰ ਖਾਨ