ਮੁੰਬਈ(ਬਿਊਰੋ)— ਕਿੰਗਸ ਇਲੇਵਨ ਪੰਜਾਬ ਦੀ ਟੀਮ 'ਚ ਇਕ ਵਾਰ ਫਿਰ ਤੋਂ ਯੁਵਰਾਜ ਸਿੰਘ ਦੀ ਵਾਪਸੀ ਹੋਈ ਹੈ। ਇਸ ਗੱਲ 'ਤੇ ਟੀਮ ਦੀ ਮਾਲਕਣ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪ੍ਰਿਟੀ ਜ਼ਿੰਟਾ ਨੇ ਵੀ ਖੁਸ਼ੀ ਜਤਾਈ ਹੈ। ਕਿੰਗ ਇਲੇਵਨ ਪੰਜਾਬ ਨੇ 19 ਖਿਡਾਰੀ ਇਸ ਸੀਜ਼ਨ 'ਚ ਖਰੀਦੇ ਪਰ ਇਸ ਨਿਲਾਮੀ 'ਚ ਇਕ ਅਜਿਹਾ ਖਿਡਾਰੀ ਹੈ, ਜਿਸ ਨੂੰ ਖਰੀਦਣ ਲਈ ਪ੍ਰਿਟੀ ਜ਼ਿੰਟਾ ਸਭ ਤੋਂ ਜ਼ਿਆਦਾ ਬੇਕਰਾਰ (ਉਤਸੁਕ) ਸੀ। ਇਸ ਲਈ ਉਹ ਵੱਡੀ ਤੋਂ ਵੱਡੀ ਰਕਮ ਦੇਣ ਲਈ ਤਿਆਰ ਹੈ। ਉਸ ਸਾਹਮਣੇ ਇਸ ਬੋਲੀ 'ਚ ਸਭ ਤੋਂ ਵੱਡੀ ਚੁਣੌਤੀ ਸੀ ਧੋਨੀ ਦੀ ਟੀਮ ਚੇਨਈ ਸੁਪਰ ਕਿੰਗਸ ਪਰ ਧੋਨੀ ਦੀ ਟੀਮ ਨਾਲ ਵੀ ਟਕਰਾ ਗਈ। ਅਸੀਂ ਗੱਲ ਕਰ ਰਹੇ ਹਾਂ ਟੀਮ ਇੰਡੀਆ ਦੇ ਸਟਾਰ ਸਪਿਨਰ ਰਵਿਚੰਦਰਨ ਅਵਸ਼ਿਨ ਦੀ। ਅਵਸ਼ਿਨ ਹੁਣ ਤੱਕ ਚੇਨਈ ਸੁਪਰ ਕਿੰਗਸ ਦਾ ਹਿੱਸਾ ਰਿਹਾ ਹੈ ਪਰ ਇਸ ਵਾਰ ਰਿਟੈਂਸ਼ਨ ਪ੍ਰਣਾਲੀ 'ਚ ਚੇਨਈ ਦੀ ਟੀਮ ਨੇ ਧੋਨੀ ਦੇ ਨਾਲ-ਨਾਲ ਸੁਰੇਸ਼ ਰੈਨਾ ਤੇ ਰਵਿੰਦਰ ਜਡੇਜ਼ਾ ਨੂੰ ਕੀਤਾ। ਅਵਸ਼ਿਨ ਪਿੱਛੇ ਰਹਿ ਗਿਆ। ਇਸ ਤੋਂ ਬਾਅਦ ਧੋਨੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਹਰ ਸੰਭਵ ਕੋਸ਼ਿਸ਼ ਕਰਨਗੇ ਅਵਸ਼ਿਨ ਨੂੰ ਖਰੀਦਣ ਦੀ।

ਹਾਲਾਂਕਿ ਉਸ ਦੀ ਗੱਲ 'ਤੇ ਟੀਮ ਇੰਡੀਆ ਦੇ ਜੰਬੋ ਅਨਿਲ ਕੁੰਬਲੇ ਨੇ ਪਹਿਲਾਂ ਹੀ ਆਖ ਦਿੱਤਾ ਸੀ ਕਿ ਧੋਨੀ ਲਈ ਅਵਸ਼ਿਨ ਨੂੰ ਖਰੀਦਣਾ ਸੌਖਾ ਨਹੀਂ ਹੈ। ਸ਼ਨੀਵਾਰ ਨੂੰ ਜਦੋਂ ਬੋਲੀ ਲੱਗੀ ਤਾਂ ਅਵਸ਼ਿਨ ਦਾ ਨਾਂ ਸ਼ੁਰੂ 'ਚ ਹੀ ਆਇਆ। ਚੇਨਈ ਨੇ ਬੋਲੀ ਨੂੰ ਅੱਗੇ ਵਧਾਇਆ। ਅਵਸ਼ਿਨ ਦਾ ਬੇਸ ਪ੍ਰਾਈਸ 2 ਕਰੋੜ ਸੀ। ਇਸ ਦੇ ਬਾਵਜੂਦ ਬੋਲੀ 'ਚ ਪ੍ਰਿਟੀ ਜ਼ਿੰਟਾ ਆ ਗਈ। ਦੋਵਾਂ 'ਚ ਬੋਲੀ ਜਾਰੀ ਰਹੀ ਪਰ ਜਿਵੇਂ ਹੀ ਬੋਲੀ 4 ਕਰੋੜ 'ਤੇ ਪੁੱਜੀ, ਚੇਨਈ ਦੀ ਟੀਮ ਇਸ ਬੋਲੀ ਤੋਂ ਹਟ ਗਈ ਪਰ ਦੂਜੀਆਂ ਟੀਮਾਂ ਇਸ ਬੋਲੀ 'ਚ ਆ ਗਈਆਂ ਪਰ ਪ੍ਰਿਟੀ ਜ਼ਿੰਟਾ ਪਿੱਛੇ ਨਾ ਹਟੀ। ਉਸ ਨੇ ਆਪਣੀ ਬੋਲੀ ਲਗਾਤਾਰ ਜਾਰੀ ਰੱਖੀ। ਜਦੋਂ ਬੋਲੀ 7.80 ਕਰੋੜ 'ਤੇ ਪੁੱਜ ਗਈ ਤਾਂ ਸਾਰੀਆਂ ਟੀਮਾਂ ਨੇ ਹਾਰ ਮੰਨ ਲਈ। ਇਸ ਕੀਮਤ 'ਤੇ ਪ੍ਰਿਟੀ ਜ਼ਿੰਟਾ ਨੇ ਅਵਸ਼ਿਨ ਨੂੰ ਖਰੀਦ ਲਿਆ। ਖੁਦ ਪ੍ਰਿਟੀ ਜ਼ਿੰਟਾ ਨੇ ਦੱਸਿਆ ਕਿ ਉਹ ਅਵਸ਼ਿਨ ਨੂੰ ਹਰ ਹਾਲ 'ਚ ਖਰੀਦਣਾ ਚਾਹੁੰਦੀ ਸੀ। ਹਾਲਾਂਕਿ ਚੇਨਈ ਦੇ ਫੈਨਜ਼ ਅਵਸ਼ਿਨ ਦੇ ਪੰਜਾਬ 'ਚ ਜਾਣ ਕਾਰਨ ਕਾਫੀ ਨਿਰਾਸ਼ ਹੋਏ ਪਰ ਪੰਜਾਬ ਦੀ ਟੀਮ ਅਵਸ਼ਿਨ ਦੇ ਆਉਣ ਨਾਲ ਕਾਫੀ ਖੁਸ਼ ਹੈ।